Close
Menu

ਰਾਫੇਲ ਡੀਲ:ਕਾਂਗਰਸ ਨੇ ਕਿਹਾ, ਪੀ.ਐੱਮ ਮੋਦੀ ਅਤੇ ਅੰਬਾਨੀ ‘ਚ ਹੋਇਆ ਸਿੱਧਾ ਸੌਦਾ

-- 28 August,2018

ਨਵੀਂ ਦਿੱਲੀ— ਕਾਂਗਰਸ ਨੇ ਰਾਫੇਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਅਤੇ ਉਦਯੋਗਪਤੀ ਅਨਿਲ ਅੰਬਾਨੀ ਵਿਚ ਦੀ ਡੀਲ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਸੌਦੇ ‘ਚ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਉਦਯੋਗਪਤੀ ਨੂੰ ਫਾਇਦਾ ਪਹੁੰਚਾਇਆ ਹੈ। ਕਾਂਗਰਸ ਬੁਲਾਰੇ ਜੈਪਾਲ ਰੈਡੀ ਨੇ ਇੱਥੇ ਪਾਰਟੀ ਦਫਤਰ ‘ਚ ਆਯੋਜਿਤ ਵਿਸ਼ੇਸ਼ ਸੰਵਾਦਦਾਤਾ ਸੰਮੇਲਨ ‘ਚ ਕਿਹਾ ਹੈ ਕਿ ਇਸ ਸੌਦੇ ਲਈ ਰੱਖਿਆ ਖਰੀਦ ਸੰਬੰਧੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਰੱਖਿਆ ਮੰਤਰੀ ਅਤੇ ਵਿਦੇਸ਼ੀ ਸਕੱਤਰ ਨੂੰ ਵਿਸ਼ਵਾਸ ‘ਚ ਨਹੀਂ ਲਿਆ ਗਿਆ ਜਦਕਿ ਅੰਬਾਨੀ ਕੋਲ ਇਸ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸੌਦੇ ਨੂੰ ਮੋਦੀ ਅਤੇ ਅੰਬਾਨੀ ਵਿਚ ਦੀ ਸਿੱਧੀ ਡੀਲ ਇਸ ਲਈ ਕਹਿ ਰਿਹਾ ਹਾਂ ਕਿ ਵਿਦੇਸ਼ ਸਕੱਤਰ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰੀ ਨੇਤਾ ਦੇ ਵਿਚ ਸੌਦੇ ਦਾ ਸੰਬੰਧ ਨਹੀਂ ਹੈ।

ਦੂਜੀ ਗੱਲ ਜਦੋਂ ਇਹ ਸੌਦਾ ਕੀਤਾ ਗਿਆ ਤਾਂ ਉਸ ਸਮੇਂ ਰੱਖਿਆ ਮੰਤਰੀ ਉਥੇ ਮੌਜੂਦ ਨਹੀਂ ਸੀ। ਤੀਸਰੀ ਗੱਲ ਇਸ ਸੌਦੇ ‘ਤੇ ਦਸਤਖਤ ਹੋਣ ਤੇ ਸਿਰਫ 12 ਦਿਨ ਪਹਿਲਾਂ ਅਨਿਲ ਅੰਬਾਨੀ ਨੇ ਆਪਣੀ ਉਸ ਕੰਪਨੀ ਦਾ ਪੰਜੀਕਰਨ ਕਰਵਾਇਆ ਜਿਸ ਨੂੰ ਇਨ੍ਹਾਂ ਜਹਾਜ਼ਾਂ ਦਾ ਠੇਕਾ ਦਿੱਤਾ ਗਿਆ। ਠੇਕਾ ਅਜਿਹੀ ਕੰਪਨੀ ਨੂੰ ਦਿੱਤਾ ਗਿਆ ਜਿਸ ਨੂੰ ਰੱਖਿਆ ਦੇ ਖੇਤਰ ਦਾ ਅਨੁਭਵ ਨਹੀਂ ਸੀ। ਬੁਲਾਰੇ ਨੇ ਕਿਹਾ ਕਿ ਤੱਤਕਾਲੀਨ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਇਕ ਬਿਆਨ ‘ਚ ਕਿਹਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਵਿਚ ਰੱਖਿਆ ਸੌਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪਹਿਲੀ ਘਟਨਾ ਹੈ ਜਦੋਂ ਇਸ ਸੌਦੇ ਲਈ ਰੱਖਿਆ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਿੱਠ ਥਪਥਪਾ ਰਹੇ ਹਨ ਜਦਕਿ ਸਥਾਪਤ ਪਰੰਪਰਾ ਮੁਤਾਬਕ ਪ੍ਰਧਾਨ ਮੰਤਰੀ ਰੱਖਿਆ ਸੌਦਿਆਂ ‘ਤੇ ਦਸਤਖਤ ਕਰਨ ਲਈ ਆਪਣੇ ਰੱਖਿਆ ਮੰਤਰੀ ਦੀ ਪਿੱਠ ਥਪਥਪਾਉਂਦੇ ਹਨ।

Facebook Comment
Project by : XtremeStudioz