Close
Menu

ਰਾਫੇਲ ਡੀਲ ਦੇ ਖ਼ਿਲਾਫ਼ ਸੁਬਰਾਮਨੀਅਮ ਸਵਾਮੀ ਨੇ ਉਠਾਈ ਆਵਾਜ਼, ਕਿਹਾ – ਕੋਰਟ ਜਾਵਾਂਗੇ

-- 11 April,2015

ਨਵੀਂ ਦਿੱਲੀ, ਫ਼ਰਾਂਸ ਦੀ ਕੰਪਨੀ ਨਾਲ 36 ਰਾਫੇਲ ਲੜਾਕੂ ਜਹਾਜ਼ ਖ਼ਰੀਦਣ ਲਈ ਭਾਰਤ ਤਿਆਰ ਹੋ ਗਿਆ ਹੈ। ਲੇਕਿਨ ਇਸ ਡੀਲ ਨੂੰ ਲੈ ਕੇ ਮੋਦੀ ਸਰਕਾਰ ਦੇ ਸਾਹਮਣੇ ਉਦੋਂ ਮੁਸ਼ਕਲ ਖੜੀ ਹੋ ਗਈ ਜਦੋਂ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਰਾਫੇਲ ਡੀਲ ਦੇ ਖ਼ਿਲਾਫ਼ ਕੋਰਟ ਜਾਣ ਦੀ ਧਮਕੀ ਦੇ ਦਿੱਤੀ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ‘ਚ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਰਾਫੇਲ ਲੜਾਕੂ ਜਹਾਜ਼ਾਂ ‘ਤੇ ਸਵਾਲ ਚੁੱਕੇ। ਸਵਾਮੀ ਨੇ ਕਿਹਾ ਕਿ ਲਿਬੀਆ ਤੇ ਮਿਸਰ ‘ਚ ਰਾਫੇਲ ਫਾਈਟਰ ਜੇਟਸ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਹੈ ਤਾਂ ਭਾਰਤ ਕਿਉਂ ਇਨ੍ਹਾਂ ਜੇਟਸ ਨੂੰ ਆਪਣੇ ਦੇਸ਼ ‘ਚ ਲਿਆਉਣ ਲਈ ਵਿਆਕੁਲ ਹੈ। ਉਨ੍ਹਾਂ ਨੇ ਰਾਫੇਲ ਦੀਆਂ ਕਮੀਆਂ ਗਿਣਾਇਆਂ ਤੇ ਕਿਹਾ ਕਿ ਉਹ ਰਾਫੇਲ ਜਹਾਜ਼ਾਂ ਦੀ ਖ਼ਰੀਦ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਸਵਾਮੀ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵਜ੍ਹਾ ਨਾਲ ਇਸ ਮਾਮਲੇ ‘ਚ ਮਜਬੂਰ ਹਨ ਤਾਂ ਉਨ੍ਹਾਂ ਦੇ ਕੋਲ ਵੀ ਕੋਰਟ ‘ਚ ਪੀਆਈਐਲ ਦਰਜ ਕਰਨ ਦਾ ਵਿਕਲਪ ਹੈ। ਸਵਾਮੀ ਨੇ ਇਹ ਵੀ ਕਿਹਾ ਕਿ ਰਾਫੇਲ ਜਹਾਜ਼ਾਂ ‘ਚ ਈਧਣ ਦੀ ਖਪਤ ਜ਼ਿਆਦਾ ਹੁੰਦੀ ਹੈ ਤੇ ਕੋਈ ਦੂਜਾ ਦੇਸ਼ ਇਨ੍ਹਾਂ ਨੂੰ ਖ਼ਰੀਦਣ ਲਈ ਤਿਆਰ ਨਹੀਂ ਹੈ।

Facebook Comment
Project by : XtremeStudioz