Close
Menu

ਰਾਫੇਲ ਮੁੱਦੇ ਦਾ ਤੇਜ਼ੀ ਨਾਲ ਹੱਲ ਕੀਤਾ ਜਾਵੇਗਾ- ਪਾਰੇਕਰ

-- 03 December,2014

ਨਵੀਂ ਦਿੱਲੀ,  ਭਾਰਤ ਨੇ ਫਰਾਂਸ ਨੂੰ ਵਿਸ਼ਵਾਸ ਦਿੱਤਾ ਹੈ ਕਿ 126 ਲੜਾਕੂ ਰਾਫੇਲ ਜਹਾਜ਼ਾਂ ਲਈ ਹੋਏ ਕਈ ਅਰਬ ਡਾਲਰ ਸੌਦੇ ਨਾਲ ਜੁੜੇ ਸਾਰੇ ਮੁੱਦਿਆਂ ਦਾ ਤੇਜ਼ੀ ਨਾਲ ਹੱਲ ਕੱਢਿਆ ਜਾਵੇਗਾ ਕਿਉਂਕਿ ਦੋਵੇਂ ਪੱਖ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਯੋਜਨਾਵਾਂ ਨੂੰ ਲੈ ਕੇ ਚਲੇ ਆ ਰਹੇ ਮਤਭੇਦਾਂ ਨੂੰ ਦੂਰ ਕਰਨ ‘ਤੇ ਸਹਿਮਤ ਹੋ ਗਏ ਹਨ। ਰੱਖਿਆ ਮੰਤਰੀ ਮਨੋਹਰ ਪਾਰੇਕਰ ਅਤੇ ਫਰਾਂਸ ਦੇ ਰੱਖਿਆ ਮੰਤਰੀ ਜਆਂ ਵੇਸ ਲੇ ਦ੍ਰਿਆਨ ਵਿਚਕਾਰ ਕੱਲ੍ਹ ਸ਼ਾਮ ਉੱਚ ਪੱਧਰੀ ਬੈਠਕ ਹੋਈ। ਭਾਰਤ ਨੇ ਸਾਲ 2012 ‘ਚ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਰਾਫੇਲ ਜੈੱਟ ਸੌਦੇ ਕੀਤਾ ਸੀ ਪਰ ਰੱਖਿਆ ਮੰਤਰਾਲਾ ਅਤੇ ਫਰਾਂਸ ਦੀ ਕੰਪਨੀ ਡਸਾਲਟ ਏਵੀਏਸ਼ਨ ਵਿਚਕਾਰ ਗੱਲਬਾਤ ਅਜੇ ਵੀ ਜਾਰੀ ਹੈ।

Facebook Comment
Project by : XtremeStudioz