Close
Menu

ਰਾਬਰਟ ਵਾਡਰਾ ਦੀ ਬੀਕਾਨੇਰ ਦੀ ਜ਼ਮੀਨ ਕੀਤੀ ਗਈ ਜ਼ਬਤ

-- 04 January,2015

ਜੈਪੁਰ/ਨਵੀਂ ਦਿੱਲੀ,  ਰਾਜਸਥਾਨ ਦੀ ਭਾਜਪਾ ਸਰਕਾਰ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਕੰਪਨੀ ਸਕਾਈ ਲਾਈਟ ਹਾਸਪਿਟੇਲਿਟੀ ਦੀ ਬੀਕਾਨੇਰ ਦੇ ਕੋਲਾਯਤ ਸਥਿਤ ਦੀ ਮਿਊਟੇਸ਼ਨ ਖਾਰਜ਼ ਕਰਕੇ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਕੋਲਾਯਾਤ ‘ਚ ਕਰੀਬ 360 ਹੈਕਟੇਅਰ ਜ਼ਮੀਨ ਦੀੇ ਮਿਊਟੇਸ਼ਨ ਖ਼ਾਰਜ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਇਹ ਜ਼ਮੀਨ ਰਾਬਰਟ ਵਾਡਰਾ ਦੀ ਕੰਪਨੀ ਨੇ ਜਨਵਰੀ-2010 ‘ਚ ਖਰੀਦੀ ਸੀ। ਇਸ ਦਾ ਖੁਲਾਸਾ 2010 ‘ਚ ਹੋ ਗਿਆ ਸੀ, ਪਰ ਤਤਕਾਲੀ ਕਾਂਗਰਸ ਸਰਕਾਰ ਨੇ ਕਾਰਵਾਈ ਨਹੀਂ ਕੀਤੀ। ਵਿਧਾਨ ਸਭਾ ਅਤੇ ਲੋਕ ਸਭਾ ਚੋਣ ਦੌਰਾਨ ਇਸ ਜ਼ਮੀਨ ਦਾ ਮੁੱਦਾ ਖ਼ੂਬ ਉੱਠਿਆ ਸੀ।

Facebook Comment
Project by : XtremeStudioz