Close
Menu

ਰਾਮਦੇਵ ਦੇ ਟਰੱਸਟ ਦੇ ਖਿਲਾਫ 11 ਹੋਰ ਮਾਮਲੇ ਦਰਜ

-- 12 December,2013

ਦੇਹਰਾਦੂਨ- ਉਤਰਾਖੰਡ ਸਰਕਾਰ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਪੰਤਜਲੀ ਯੋਗਪੀਠ ਟਰੱਸਟ ਦੇ ਖਿਲਾਫ ਸਟਾਂਪ ਫੀਸ ਚੋਰੀ ਦੇ 11 ਹੋਰ ਮਾਮਲਾ ਦਰਜ ਕੀਤੇ ਹਨ। ਇਨ੍ਹਾਂ ਤਾਜ਼ਾ ਮਾਮਲਿਆਂ ਤੋਂ ਬਾਅਦ ਪਿਛਲੇ ਇਕ ਮਹੀਨੇ ਦੌਰਾਨ ਰਾਮਦੇਵ ਦੇ ਵੱਖ-ਵੱਖ ਟਰੱਸਟਾਂ ਦੇ ਖਿਲਾਫ ਭੂਮੀ ਕਾਨੂੰਨ ਉਲੰਘਣ ਦੇ ਕੁਲ ਦਰਜ ਮਾਮਲਿਆਂ ਦੀ ਗਿਣਤੀ 96 ਹੋ ਗਈ ਹੈ। ਹਰੀਦੁਆਰ ਦੀ ਜ਼ਿਲਾ ਅਧਿਕਾਰੀ ਨਿਧੀ ਪਾਂਡੇ ਨੇ ਦੱਸਿਆ ਕਿ ਮਾਮਲਾ ਦਰਜ ਕੀਤੇ ਗਏ ਜ਼ਿਆਦਾਤਰ ਮਾਮਲੇ ਭਾਰਤੀ ਸਟਾਂਪ ਐਕਟ ਦੇ ਅਧੀਨ ਦਰਜ ਕੀਤੇ ਗਏ ਹਨ ਜਦੋਂ ਕਿ ਦੋ ਦਰਜਨ ਤੋਂ ਜ਼ਿਆਦਾ ਜ਼ਮੀਨਦਾਰੀ ਵਿਨਾਸ਼ ਅਤੇ ਭੂਮੀ ਸੁਧਾਰ ਐਕਟ ਦੇ ਅਧੀਨ ਦਰਜ ਕੀਤੇ ਗਏ ਹਨ।
ਜਦੋਂ ਪਿਛਲੇ ਮਹੀਨੇ ਰਾਮਦੇਵ ਦੇ ਟਰੱਸਟਾਂ ਦੇ ਖਿਲਾਫ ਭੂਮੀ ਕਾਨੂੰਨ ਦੇ ਉਲੰਘਣ ਦੇ 81 ਮਾਮਲੇ ਦਰਜ ਕੀਤੇ ਗਏ ਸਨ, ਉਦੋਂ ਮੁੱਖ ਮੰਤਰੀ ਵਿਜੇ ਬਹੂਗੁਣਾ ਨੇ ਕਿਹਾ ਸੀ ਕਿ ਪੰਤਜਲੀ ਟਰੱਸਟ ਦੀਆਂ ਕਈਆਂ ਸੰਪਤੀਆਂ ਦਾ ਬੇਨਾਮੀ ਲੈਣ-ਦੇਣ ਹੋਇਆ ਹੈ ਅਤੇ ਉਨ੍ਹਾਂ ਦੇ ਮਾਲਕਾਂ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹੈ। ਮੁੱਖ ਮੰਤਰੀ ਬਹੂਗੁਣਾ ਨੇ ਦੱਸਿਆ ਸੀ ਕਿ ਰਾਮਦੇਵ ਨੇ ਟਰੱਸਟ ਨੇ ਹਰੀਦੁਆਰ ਦੇ ਔਰੰਗਾਬਾਦ ਅਤੇ ਸ਼ਿਵਦਾਸਪੁਰ ਪਿੰਡਾਂ ‘ਚ 387.5 ਏਕੜ ਜ਼ਮੀਨ ਪੰਤਜਲੀ ਯੂਨੀਵਰਸਿਟੀ ਬਣਾਉਣ ਲਈ ਖਰੀਦੀ ਪਰ ਉਪਯੋਗ ਸਿਰਫ 20 ਏਕੜ ਭੂਮੀ ਦਾ ਹੀ ਕੀਤਾ ਗਿਆ। ਇਸੇ ਤਰ੍ਹਾਂ ਵੱਖ-ਵੱਖ ਮਾਮਲਿਆਂ ‘ਚ ਖਰੀਦੀ ਗਈ ਭੂਮੀ ਦੀ ਵਰਤੋਂ ਦੱਸੇ ਗਏ ਪ੍ਰਯੋਜਨਾਂ ਤੋਂ ਵੱਖ ਕੀਤਾ ਗਿਆ ਜਾਂ ਉਸ ਨੂੰ ਭਵਿੱਖ ਦੀਆਂ ਸੰਭਾਵਿਤ ਪਰਿਯੋਜਨਾਵਾਂ ਲਈ ਭੂਮੀ ਬੈਂਕ ਦੀ ਤਰ੍ਹਾਂ ਰੱਖਿਆ ਗਿਆ।

Facebook Comment
Project by : XtremeStudioz