Close
Menu

ਰਾਮਪੁਰਾ ਫੂਲ ਵਿਖੇ ਨਵੇਂ ਵੈਟਨਰੀ ਸਾਇੰਸ ਕਾਲਜ ਨੂੰ ਬਾਦਲ ਵਲੋਂ ਹਰੀ ਝੰਡੀ

-- 19 November,2013

1ਚੰਡੀਗੜ੍ਹ,19 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਬਠਿੰਡਾ ਜਿਲ੍ਹੇ ਦੇ ਰਾਮ ਪੁਰਾਫੂਲ ਵਿਖੇ ਕਾਲਜ ਆਫ ਵੈਟਨਰੀ ਸਾਇੰਸ ਅਤੇ ਇੱਕ ਵੈਟਨਰੀ ਹਸਪਤਾਲ ਤੋਂ ਇਲਾਵਾ ਪਸ਼ੂ ਫਾਰਮ ਕੰਪਲੈਕਸ ਸਥਾਪਿਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਮੁੱਚਾ ਪ੍ਰੋਜੈਕਟ 25 ਹੈਕਟੇਅਰ ਰਕਬੇ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਦੀ ਦੇਖ ਰੇਖ ਹੇਠ ਸਥਾਪਿਤ ਕੀਤਾ ਜਾਵੇਗਾ।
ਇਸ ਸਬੰਧੀ ਫੈਸਲਾ, ਸ. ਬਾਦਲ ਵਲੋਂ ਅੱਜ ਏਥੇ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਇੱਕ ਮੀਟਿੰਗ ਦੌਰਾਨ ਲਿਆ। ਮੀਟਿੰਗ ਦੇ ਦੌਰਾਨ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਕਾਲਜ ਅਤੇ ਹਸਪਤਾਲ ਪੰਜ ਏਕੜ ਜ਼ਮੀਨ ‘ਤੇ ਉਸਾਰਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੁੱਚੇ ਪ੍ਰੋਜੈਕਟ ਨੂੰ ਗਡਵਾਸੂ ਵਲੋਂ ਨੇਪਰੇ ਚਾੜ੍ਹਿਆ ਜਾਵੇਗਾ।
ਸ. ਬਾਦਲ ਨੇ ਗਡਵਾਸੂ ਦੇ ਵਾਈਸ ਚਾਂਸਲਰ ਨੂੰ, ਰਾਜ ਵਿੱਚ ਵੈਟਨਰੀ ਸਿੱਖਿਆ ਨੂੰ ਹੋਰ ਵਧੇ ਮਜਬੂਤ ਕਰਨ ਅਤੇ ਦੇਹਾਤੀ ਸੈਕਟਰ ਦੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਦੇ ਉਦੇਸ਼ ਨਾਲ ਇਸ ਨਵੇਂ ਕਾਲਜ ਵਿੱਚ ਬੀ.ਵੀ.ਐਸਸੀ ਅਤੇ ਏ.ਐਚ. ਡਿਗਰੀ ਕੋਰਸ ਤੋਂ ਇਲਾਵਾ ਥੋੜ੍ਹੀ ਮਿਆਦ ਦੇ ਨਵੇਂ ਡਿਪਲੋਮਾ ਕੋਰਸ ਸ਼ੁਰੂ ਕਰਨ ਲਈ ਵਿਆਪਕ ਯੋਜਨਾ ਤਿਆਰ ਕਰਨ ਲਈ ਆਖਿਆ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਵਿੱਤ ਕਮਿਸ਼ਨਰ ਜੰਗਲਾਤ ਸ੍ਰੀ ਡੀ ਐਸ ਬੈਂਸ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਸ੍ਰੀ ਜੀ ਵਿਜਰਾਲਿੰਗਮ, ਸਲਾਹਕਾਰ ਪਸ਼ੂ ਪਾਲਣ ਡੇਅਰੀ ਵਿਕਾਸ ਅਤੇ ਮੱਛੀ ਪਾਲਣ ਪੰਜਾਬ ਡਾ. ਪ੍ਰੇਮ ਕੁਮਾਰ ਉੱਪਲ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਅਜੋਏ ਕੁਮਾਰ ਸ਼ਰਮਾ, ਡਾਇਰੈਕਟਰ ਪਸ਼ੂ ਪਾਲਣ ਡਾ. ਐਚ ਐਸ ਸੰਧਾ, ਵਾਈਸ ਚਾਂਸਲਰ ਗਡਵਾਸੂ ਡਾ. ਵਿਜੈ ਕੁਮਾਰ ਤਨੇਜਾ ਅਤੇ ਡਾਇਰੈਕਟਰ ਮੱਛੀ ਪਾਲਣ ਸ੍ਰੀ ਬੀ ਕੇ ਸੂਦ ਸ਼ਾਮਲ ਸਨ।

Facebook Comment
Project by : XtremeStudioz