Close
Menu

ਰਾਮ ਚਰਨ ਨੂੰ ਲੈ ਕੇ ਫਿਲਮ ਬਣਾਉਣਗੇ : ਸਲਮਾਨ ਖਾਨ

-- 07 October,2013

ਮੁੰਬਈ—ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੱਖਣੀ ਭਾਰਤੀ ਫਿਲਮਾਂ ਦੇ ਮੰਨੇ-ਪ੍ਰਮੰਨੇ ਅਭਿਨੇਤਾ ਰਾਮ ਚਰਨ ਤੇਜਾ ਨੂੰ ਲੈ ਕੇ ਇੱਕ ਫਿਲਮ ਬਣਾ ਸਕਦੇ ਹਨ। ਤੇਲਗੂ ਫਿਲਮਾਂ ਦੇ ਸੁਪਰ ਸਟਾਰ ਚਿੰਰਜੀਵੀ ਦੇ ਮੁੰਡੇ ਰਾਮ ਚਰਨ ਤੇਜਾ ਨੇ ਅਜੇ ਹਾਲ ਹੀ ‘ਚ ਰਿਲੀਜ਼ ਫਿਲਮ ‘ਜੰਜ਼ੀਰ’ ਦੀ ਰੀਮੇਕ ਦੇ ਜ਼ਰੀਏ ਬਾਲੀਵੁੱਡ ‘ਚ ਪੈਰ ਰੱਖਿਆ। ‘ਜੰਜ਼ੀਰ’ ਦੀ ਰੀਮੇਕ ‘ਚ ਰਾਮ ਚਰਨ ਨੇ ਅਮਿਤਾਭ ਬੱਚਨ ਦੀ ਮੁੱਖ ਭੂਮਿਕਾ ਨਿਭਾਈ ਸੀ ਜਦੋਂ ਕਿ ਇਹ ਫਿਲਮ ਟਿਕਟ ਖਿੜਕੀ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਬਾਲੀਵੁੱਡ ‘ਚ ਚਰਚਾ ਹੈ ਕਿ ਸਲਮਾਨ ਖਾਨ ‘ਜੰਜ਼ੀਰ’ ‘ਚ ਰਾਮ ਚਰਨ ਦੇ ਅਭਿਨੈ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਲੈ ਕੇ ਇੱਕ ਫਿਲਮ ਬਣਾਉਣਾ ਚਾਹੁੰਦੇ ਹਨ। ਸਲਮਾਨ ਖਾਨ ਹੁਣ ਪ੍ਰੋਡਕਸ਼ਨ ‘ਚ ਵੀ ਹੱਥ ਅਜਮਾਉਣਾ ਚਾਹੁੰਦੇ ਹਨ। ਚਰਚਾ ਹੈ ਕਿ ਰਾਮ ਚਰਨ ਨੂੰ ਲੈ ਕੇ ਫਿਲਮ ਬਣਾਈ ਜਾਵੇਗੀ ਉਸਦਾ ਨਿਰਦੇਸ਼ਨ ਸਲਮਾਨ ਦੇ ਭਰਾ ਸੋਹੇਲ ਖਾਨ ਕਰ ਸਕਦੇ ਹਨ ਜਦੋਂ ਕਿ ਇਸ ਗੱਲ ਦੀ ਅਜੇ ਅਧਿਕਾਰਕ ਤੌਰ ‘ਤੇ ਜਾਂਚ ਨਹੀਂ ਕੀਤੀ ਗਈ ਹੈ।

Facebook Comment
Project by : XtremeStudioz