Close
Menu

ਰਾਮ ਜੇਠਮਲਾਨੀ ਤੋਂ ਬਾਅਦ ਸੁਬਰਾਮਨੀਅਮ ਸਵਾਮੀ ਦੇਣਗੇ ਆਸਾਰਾਮ ਲਈ ਕੋਰਟ ‘ਚ ਦਲੀਲ

-- 24 May,2015

ਜੋਧਪੁਰ,  ਜਿਣਸੀ ਸ਼ੋਸ਼ਣ ਦੇ ਇਲਜ਼ਾਮ ‘ਚ ਜੇਲ੍ਹ ‘ਚ ਬੰਦ ਆਸਾਰਾਮ ਨਾਲ ਕੀਤੇ ਗਏ ਆਪਣੇ ਵਾਦੇ ਨੂੰ ਨਿਭਾਉਂਦੇ ਹੋਏ ਭਾਜਪਾ ਨੇਤਾ ਤੇ ਮੰਨੇ ਪ੍ਰਮੰਨੇ ਵਕੀਲ ਸੁਬਰਾਮਨੀਅਮ ਸਵਾਮੀ ਨੇ ਅੱਜ ਇੱਥੇ ਇੱਕ ਹੇਠਲੀ ਅਦਾਲਤ ‘ਚ ਇੱਕ ਜ਼ਮਾਨਤ ਅਰਜ਼ੀ ਦਾਖਲ ਕੀਤੀ ਤੇ ਉਹ ਆਸਾਰਾਮ ਦੀ ਰਿਹਾਈ ਲਈ ਦਲੀਲ ਦੇਣਗੇ। ਸਵਾਮੀ ਦੇ ਸਹਾਇਕ ਅਰਜ਼ੀ ਜਮਾਂ ਕਰਨ ਲਈ ਅਦਾਲਤ ‘ਚ ਪੇਸ਼ ਹੋਏ। ਜੱਜ ਮਨੋਜ ਕੁਮਾਰ ਵਿਆਸ ਨੇ ਅਰਜ਼ੀ ਨੂੰ ਵਿਚਾਰ ਅਧੀਨ ਸਵੀਕਾਰ ਕਰ ਲਿਆ ਤੇ ਮੰਗਲਵਾਰ ਨੂੰ ਦਲੀਲਾਂ ‘ਤੇ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਅਰਜ਼ੀ ਦੇ ਨਾਲ ਅਦਾਲਤ ‘ਚ ਪੇਸ਼ ਹੋਏ ਇੱਕ ਸਹਾਇਕ ਵਕੀਲ ਨੇ ਕਿਹਾ ਕਿ ਜ਼ਮਾਨਤ ਅਰਜ਼ੀ ‘ਤੇ ਦਲੀਲ ਦੇਣ ਲਈ ਸਵਾਮੀ ਖ਼ੁਦ 26 ਮਈ ਨੂੰ ਆਉਣਗੇ। ਸਵਾਮੀ 23 ਅਪ੍ਰੈਲ ਨੂੰ ਜੋਧਪੁਰ ਆਏ ਸਨ ਤੇ ਜੇਲ੍ਹ ‘ਚ ਆਸਾਰਾਮ ਨੂੰ ਮਿਲੇ ਸਨ ਜਿੱਥੇ ਉਹ ਪਿਛਲੇ ਡੇਢ ਸਾਲ ਤੋਂ ਜ਼ਿਆਦਾ ਵਕਤ ਤੋਂ ਬੰਦ ਹੈ। ਆਸਾਰਾਮ ਨਾਲ ਹਮਦਰਦੀ ਜਤਾਉਂਦੇ ਹੋਏ ਸਵਾਮੀ ਨੇ ਉਨ੍ਹਾਂ ਦੇ ਮਾਮਲੇ ਦੀ ਤੁਲਨਾ ਲਾਲੂ ਪ੍ਰਸਾਦ ਤੇ ਜੈਲਲਿਤਾ ਜਿਹੇ ਨੇਤਾਵਾਂ ਨਾਲ ਕੀਤੀ ਸੀ ਤੇ ਕਿਹਾ ਸੀ ਕਿ ਆਸਾਰਾਮ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ।

Facebook Comment
Project by : XtremeStudioz