Close
Menu

ਰਾਮ ਮੰਦਰ ਦਾ ਮੁੱਦਾ ਜਿਆਦਾ ਦੇਰ ਤੱਕ ਨਹੀਂ ਟਾਲਿਆ ਜਾ ਸਕਦਾ- ਭਾਜਪਾ ਸੰਸਦ ਮੈਂਬਰ

-- 03 June,2015

ਨਵੀਂ ਦਿੱਲੀ, 3 ਜੂਨ-ਭਾਜਪਾ ਨੇਤਾ ਤੇ ਰਾਜ ਸਭਾ ਸੰਸਦ ਮੈਂਬਰ ਵਿਨੈ ਕਟਿਆਰ ਨੇ ਕਿਹਾ ਹੈ ਕਿ ਰਾਮ ਮੰਦਰ ਦੇ ਮੁੱਦੇ ਨੂੰ ਜਿਆਦਾ ਦੇਰ ਤੱਕ ਟਾਲਿਆ ਨਹੀਂ ਜਾਣਾ ਚਾਹੀਦਾ ਹੈ। ਦੇਸ਼ ਦੇ ਆਰਥਿਕ ਵਿਕਾਸ ਦੇ ਵਾਂਗ ਰਾਮ ਮੰਦਰ ਮੁੱਦਾ ਵੀ ਮਹੱਤਵਪੂਰਨ ਹੈ। ਵਿਨੈ ਕਟਿਆਰ ਨੇ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਰਾਮ ਭਗਤਾਂ ਦਾ ਗੁੱਸਾ ਜਵਾਲਾਮੁਖੀ ਦੀ ਤਰ੍ਹਾਂ ਫੁਟ ਸਕਦਾ ਹੈ। ਜਿਆਦਾ ਦਿਨਾਂ ਤੱਕ ਰਾਮ ਮੰਦਰ ਨੂੰ ਟਾਲਣ ਤੋਂ ਲੋਕਾਂ ਦਾ ਗੁੱਸਾ ਵਧੇਗਾ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜਾਰ ਕੀਤੇ ਬਿਨਾਂ ਸਰਕਾਰ ਨੂੰ ਗੱਲਬਾਤ ਤੇ ਕਾਨੂੰਨ ਦਾ ਸਹਾਰਾ ਲੈ ਕੇ ਮੰਦਰ ਬਣਾਉਣਾ ਚਾਹੀਦਾ ਹੈ। ਰਾਮ ਮੰਦਰ ਨੂੰ ਕੋਈ ਵੀ ਸਰਕਾਰ ਨਜਰ ਅੰਦਾਜ ਨਹੀਂ ਕਰ ਸਕਦੀ। ਰਾਮ ਮੰਦਰ ਦਾ ਮੁੱਦਾ ਸਰਕਾਰ ਲਈ ਮੁਸ਼ਕਿਲ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਭਾਜਪਾ ਦੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਰਾਮ ਮੰਦਰ ਦੇ ਮਸਲੇ ‘ਤੇ ਕਿਹਾ ਸੀ ਕਿ ਇਸ ਦੇ ਲਈ 370 ਸੀਟਾਂ ਦੀ ਲੋੜ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਕਹਿ ਚੁੱਕੇ ਹਨ ਕਿ ਸਰਕਾਰ ਇਸ ਮਾਮਲੇ ‘ਚ ਕੋਈ ਕਾਨੂੰਨ ਲਿਆਉਣ ਦਾ ਉਸ ਸਮੇਂ ਤੱਕ ਨਹੀਂ ਸੋਚ ਸਕਦੀ ,ਜਦੋਂ ਤੱਕ ਐਨ.ਡੀ.ਏ. ਨੂੰ ਰਾਜਸਭਾ ‘ਚ ਬਹੁਮਤ ਨਹੀਂ ਮਿਲ ਜਾਂਦਾ।

Facebook Comment
Project by : XtremeStudioz