Close
Menu

ਰਾਮ ਰਹੀਮ ਨੂੰ ਸਰਵੋਤਮ ਅਭਿਨੇਤਾ ਦਾ ਪੁਰਸਕਾਰ ਮਿਲਿਆ

-- 08 February,2017

ਸਿਰਸਾ—ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਨ੍ਹਾਂ ਦੀਆਂ ਅਦਾਕਾਰੀ ਵਾਲੀਆਂ ਫਿਲਮਾਂ ਦੀ ਸਫਲਤਾ ਨੂੰ ਦੇਖਦਿਆਂ ਸਾਲ ਦੇ ਸਰਵੋਤਮ ਅਭਿਨੇਤਾ ਅਤੇ ਬਹੁਮੁਖੀ ਪ੍ਰਤਿਭਾ ਦਾ ਪੁਰਸਕਾਰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਮੁੰਬਈ ਵਿਖੇ ਹੋਏ ਇਕ ਵਿਸ਼ਾਲ ਸਮਾਰੋਹ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਵੱਲੋਂ ਪ੍ਰਦਾਨ ਕੀਤਾ ਗਿਆ। ਡੇਰਾ ਮੁਖੀ ਹੁਣ ਤੱਕ ਤਿੰਨ ਫਿਲਮਾਂ ਵਿਚ ਆਪਣੀ ਅਦਾਕਾਰੀ ਦਿਖਾ ਚੁੱਕੇ ਹਨ ਅਤੇ ਹੁਣ 10 ਫਰਵਰੀ ਨੂੰ ਪਾਕਿਸਤਾਨ ‘ਤੇ ਸਰਜੀਕਲ ਸਟ੍ਰਾਈਕ ਬਾਰੇ ਬਣੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਰਿਲੀਜ਼ ਹੋ ਰਹੀ ਹੈ। ਇਸ ਵਿਚ ਉਨ੍ਹਾਂ 43 ਭੂਮਿਕਾਵਾਂ ਨਿਭਾਈਆਂ ਹਨ।

Facebook Comment
Project by : XtremeStudioz