Close
Menu

ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਹਿੱਸਾ ਲੈਣਗੇ ਮਾਰਕੋ ਰੂਬੀਓ

-- 15 April,2015

ਵਾਸ਼ਿੰਗਟਨ— ਅਮਰੀਕੀ ਕਾਂਗਰਸ ਦੇ ਉੱਚ ਸਦਨ ਸੀਨੇਟ ਦੇ ਰਿਪਬਲੀਕਨ ਮੈਂਬਰ ਮਾਰਕੋ ਰੁਬੀਓ ਸਾਲ 2016 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਕਿਸਮਤ ਅਜ਼ਮਾਉਣਗੇ। ਉਨ੍ਹਾਂ ਰਾਸ਼ਟਰਪਤੀ ਚੋਣਾਂ ਲੜਨ ਦਾ ਐਲਾਨ ਸੋਮਵਾਰ ਸ਼ਾਮ ਨੂੰ ਕੀਤਾ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ, ਅਮਰੀਕੀ ਰਾਜ ਫਲੋਰੀਡਾ ਤੋਂ ਸੀਨੇਟ ਦੇ ਮੈਂਬਰ 43 ਸਾਲਾ ਰੁਬੀਓ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਵੇਦਾਰੀ ਪੇਸ਼ ਕਰਦਾ ਹਾਂ। ਉਨ੍ਹਾਂ ‘ਅ ਨਿਊਜ਼ ਅਮਰੀਕਨ ਸੈਂਚੁਰੀ’ ਨਾਅਰੇ ਦੇ ਨਾਲ ਚੋਣ ਮੈਦਾਨ ‘ਚ ਉਤਰਨ ਦਾ ਐਲਾਨ ਕੀਤਾ।
ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ‘ਬੀਤੀਆ ਕੱਲ’ ਅਤੇ ‘ਪੁਰਾਣਾ ਖਤ’ ਕਰਾਰ ਦਿੰਦੇ ਹੋਏ ਰੁਬੀਓ ਨੇ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ‘ਕੱਲ ਬੀਤ ਚੁੱਕਾ ਹੈ। ਅਸੀਂ ਕਦੇ ਪਿੱਛੇ ਨਹੀਂ ਜਾਵਾਂਗੇ।’ ਹਿਲੇਰੀ ਨੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਉਮੀਦਵਾਰੀ ਦਾ ਓਪਚਾਰਿਕ ਐਲਾਨ ਦੋ ਦਿਨ ਪਹਿਲਾਂ 12 ਅਪ੍ਰੈਲ ਨੂੰ ਕੀਤਾ। ਆਪਣੀ ਉਮੀਦਵਾਰੀ ਦੇ ਓਪਚਾਰਿਕ ਐਲਾਨ ਤੋਂ ਪਹਿਲਾਂ ਰੁਬੀਓ ਨੇ ਸੋਮਵਾਰ ਨੂੰ ਆਪਣੇ ਸ਼ਿਖਰ ਦਾਨੀਆਂ ਨੂੰ ਇਕ ਕਾਨਫਰੈਂਸ ਕਾਲ ਦੌਰਾਨ ਦੱਸਿਆ ਸੀ ਕਿ ਉਹ ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਖੁਦ ਨੂੰ ਸਮਰਥ ਮੰਨਦੇ ਹਨ।

Facebook Comment
Project by : XtremeStudioz