Close
Menu

ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਵੇਦਾਰੀ ਦਾ ਛੇਤੀ ਹੀ ਐਲਾਨ ਕਰ ਸਕਦੀ ਹੈ ਹਿਲੇਰੀ

-- 10 April,2015

ਵਾਸ਼ਿੰਗਟਨ— ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਰਾਸ਼ਟਰਪਤੀ ਅਹੁਦੇ ਲਈ 2016 ‘ਚ ਹੋਣ ਵਾਲੀਆਂ ਚੋਣਾਂ ‘ਚ ਆਪਣੀ ਦਾਵੇਦਾਰੀ ਦਾ ਐਲਾਨ ਇਸ ਹਫਤੇ ‘ਚ ਕਰ ਸਕਦੀ ਹੈ। ਹਿਲੇਰੀ 67 ਦੂਜੀ ਵਾਰ ਇਸ ਅਹੁਦੇ ਲਈ ਆਪਣੀ ਦਾਵੇਦਾਰੀ ਪੇਸ਼ ਕਰਨ ਜਾ ਰਹੀ ਹੈ। ਉਹ 2008 ‘ਚ ਵੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ‘ਚ ਸ਼ਾਮਿਲ ਸੀ ਪਰ ਉਹ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਪਿਛੜ ਗਈ ਸੀ।
ਹਿਲੇਰੀ ਕਲਿੰਟਨ ਆਪਣੀ ਸਿਆਸੀ ਇੱਛਾ ‘ਤੇ ਸਾਲਾਂ ਤੋਂ ਲੱਗ ਰਹੀਆਂ ਅਟਕਲਾਂ ਨੇ ਅਨਾਮਿਤ ਲੋਕਾਂ ਦੇ ਹਵਾਲੇ ਤੋਂ ਕਿਹਾ ਕਿ ਅਹੇਦੇ ਲਈ ਆਪਣੀ ਦਾਵੇਦਾਰੀ ਪੇਸ਼ ਕਰਨ ਦੇ ਸੰਬੰਧ ‘ਚ ਇਸ ਹਫਤੇ ਓਪਚਾਰਿਕ ਐਲਾਨ ਕਰੇਗੀ। ਰਿਪੋਰਟਾਂ ਮੁਤਾਬਕ ਹਿਲੇਰੀ ਦੀ ਟੀਮ ਨੇ ਹਾਲ ‘ਚ ਬਰੁਕਲੀਨ ‘ਚ ਦਫਤਰ ਲਈ ਥਾਂ ਕਿਰਾਏ ‘ਤੇ ਲੈਣ ਲਈ ਹਸਤਾਖਰ ਕੀਤੇ ਹਨ। ਬਾਅਦ ਵਿਚ ਇਹੀ ਦਫਤਰ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦਾ ਦਫਤਰ ਹੋਵੇਗਾ। ਫਿਲਹਾਲ, ਇਸ ਸੰਬੰਧ ‘ਚ ਹਿਲੇਰੀ ਦੇ ਦਫਤਰ ‘ਚੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ। ਇਕ ਮੀਡੀਆ ਰਿਰਪੋਰਟ ‘ਚ ਕਿਹਾ ਗਿਆ ਹੈ ਕਿ ਏ.ਬੀ.ਸੀ. ਨਿਊਜ਼ ਅਤੇ ਵਾਸ਼ਿੰਗਟਨ ਪੋਸਟ ਦੀਆਂ ਚੋਣਾਂ ਤੋਂ ਪਹਿਲਾਂ ਸਰਵੇਖਣਾਂ ‘ਚ ਹਿਲੇਰੀ ਨੂੰ ਉਨ੍ਹਾਂ ਦੇ ਸੰਭਾਵਿਤ ਰਿਪਬਲੀਕਨ ਵਿਰੋਧੀ ਜੇ.ਬੀ ਬੁਸ਼ ਤੋਂ ਅੱਗੇ ਦੱਸਿਆ ਜਾ ਰਿਹਾ ਹੈ।

Facebook Comment
Project by : XtremeStudioz