Close
Menu

ਰਾਸ਼ਟਰਪਤੀ ਉਮੀਦਵਾਰ ਬਣਨ ਸਬੰਧੀ ਹਾਲੇ ਫੈਸਲਾ ਨਹੀਂ : ਜਿੰਦਲ

-- 30 October,2013

ਵਾਸ਼ਿੰਗਟਨ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਲੁਸਿਆਨਾ ਸੂਬੇ ਦੇ ਭਾਰਤੀ ਮੂਲ ਦੇ ਗਵਰਨਰ, ਰਿਪਬਲਿਕਨ ਪਾਰਟੀ ਦੇ ਬਾਬੀ ਜਿੰਦਲ ਨੇ ਕਿਹਾ ਹੈ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਬਣਨ ਜਾਂ ਨਾ ਬਣਨ ਦਾ ਫੈਸਲਾ ਕਰਨਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੇ ਪ੍ਰਧਾਨ  ਅਤੇ  ਅਮਰੀਕੀ ਪ੍ਰਤੀਨਿਧੀ ਸਭਾ ਦੇ ਸਾਬਕਾ ਮੈਂਬਰ ਜਿੰਦਲ ਨੇ ਐਤਵਾਰ ਨੂੰ ਫਾਕਸ ਨਿਊਜ਼ ਨੂੰ ਕਿਹਾ, ”ਮੈਨੂੰ ਨਹੀਂ ਪਤਾ ਕਿ ਸਾਲ 2016 ਵਿਚ ਮੈਂ ਕੀ ਕਰਾਂਗਾ।” ਜਿੰਦਲ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਸੰਬੰਧੀ ਆਪਣੀ ਕਾਬਲੀਅਤ ‘ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਉਹ ‘ਵਿਚਾਰਾਂ ਦੀ ਲੜਾਈ’ ਜਿੱਤਣ ‘ਤੇ ਧਿਆਨ ਕੇਂਦfਰਤ ਕਰਨਾ ਚਾਹੁਣਗੇ। Àੁਨ੍ਹਾਂ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਤੋਂ ਪਹਿਲਾਂ ਸਾਨੂੰ ਕਈ ਦੌਰ ਜਿੱਤਣੇ ਪੈਂਦੇ ਹਨ।

Facebook Comment
Project by : XtremeStudioz