Close
Menu

ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕਰ ਕੇ ਮਾਣ ਮਹਿਸੂਸ ਕਰਦੀ ਹਾਂ : ਪ੍ਰੀਤੀ ਸਪਰੂ

-- 25 September,2013

ਚੰਡੀਗੜ੍ਹ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)– ਮਸ਼ਹੂਰ ਪੰਜਾਬੀ ਅਭਿਨੇਤਰੀ ਪ੍ਰੀਤੀ ਸਪਰੂ  ਨੇ ਕਿਹਾ ਹੈ ਕਿ ਭਾਰਤੀ ਸਿਨੇਮਾ ਦੇ 100 ਸਾਲ ਦੇ ਮੌਕੇ ‘ਤੇ ਆਯੋਜਿਤ ਇਕ ਸਮਾਰੋਹ ਵਿਚ ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕਰ ਕੇ ਉਹ ਮਾਣ ਮਹਿਸੂਸ ਕਰਦੀ ਹੈ। ਸਮਾਰੋਹ ਦਾ ਆਯੋਜਨ ਤਾਮਿਲਨਾਡੂ ਸਰਕਾਰ ਅਤੇ ਦੱਖਣੀ ਭਾਰਤੀ ਫਿਲਮ ਵਪਾਰ ਬੋਰਡ (ਐਸ. ਆਈ. ਐਫ. ਸੀ. ਸੀ.) ਨੇ ਕੀਤਾ ਸੀ। ਪ੍ਰੀਤੀ ਨੇ ਕਿਹਾ, ”ਰਾਸ਼ਟਰਪਤੀ ਤੋਂ ਇਕ ਸਮਾਰੋਹ ਵਿਚ ਪੁਰਸਕਾਰ ਪ੍ਰਾਪਤ ਕਰਨਾ ਇਕ ਮਹਾਨ ਸਨਮਾਨ ਹੈ। ਖਾਸ ਕਰ ਕੇ ਪੰਜਾਬੀ ਭਾਸ਼ਾ ਸਿਨੇਮਾ ਲਈ, ਜਿੱਥੇ ਅਮਿਤਾਭ ਬੱਚਨ, ਰੇਖਾ, ਮਮੂਟੀ, ਰਜਨੀਕਾਂਤ, ਕਮਲ ਹਾਸਨ ਸਮੇਤ ਕਈ ਵੱਖ-ਵੱਖ ਭਾਸ਼ਾਵਾਂ ਨਾਲ ਸੰਬੰਧ ਰੱਖਣ ਵਾਲੇ ਅਭਿਨੇਤਾਵਾਂ, ਡਾਇਰੈਕਟਰਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਸਨਮਾਨਤ ਕੀਤਾ ਗਿਆ।”
ਬੱਚਨ ਸਾਹਬ ਅਤੇ ਰਾਜ ਬੱਬਰ ਨਾਲ ਫਿਲਮਾਂ ਵਿਚ ਕੰਮ ਕਰ ਚੁਕੀ 57 ਸਾਲਾ ਪ੍ਰਤੀ ਸਰਪੂ ਨੇ ਕਿਹਾ ਕਿ ਪੁਰਸਕਾਰ ਖੇਤਰੀ ਸਿਨੇਮਾ ਨਾਲ ਜੁੜਿਆ ਹੈ।

Facebook Comment
Project by : XtremeStudioz