Close
Menu

ਰਾਸ਼ਟਰਪਤੀ ਨੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਨੂੰ ਫਿਰ ਜਾਰੀ ਕਰਨ ਦੀ ਦਿੱਤੀ ਇਜਾਜ਼ਤ

-- 31 May,2015

ਨਵੀਂ ਦਿੱਲੀ, 31 ਮਈ – ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵਿਵਾਦਗ੍ਰਸਤ ਜ਼ਮੀਨ ਪ੍ਰਾਪਤੀ ਆਰਡੀਨੈਂਸ ਨੂੰ ਫਿਰ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲ ਹੀ ‘ਚ ਖ਼ਤਮ ਸੰਸਦ ਦੇ ਬਜਟ ਇਜਲਾਸ ‘ਚ ਇਸ ਕਾਨੂੰਨ ਨੂੰ ਨਹੀਂ ਬਦਲਿਆ ਜਾ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਸਨਿੱਚਰਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਇਸ ਆਰਡੀਨੈਂਸ ਨੂੰ ਫਿਰ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ। ਬੈਠਕ ‘ਚ ਕਿਹਾ ਗਿਆ ਸੀ ਕਿ ਨਿਰੰਤਰਤਾ ਬਣਾ ਕੇ ਰੱਖਣ ਤੇ ਜਿਨ੍ਹਾਂ ਲੋਕਾਂ ਦੀ ਜ਼ਮੀਨ ਦੀ ਪ੍ਰਾਪਤੀ ਕੀਤੀ ਰਹੀ ਹੈ, ਨੂੰ ਮੁਆਵਜ਼ਾ ਪ੍ਰਦਾਨ ਕਰਨ ਦਾ ਢਾਂਚਾ ਉਪਲਬਧ ਕਰਾਉਣ ਲਈ ਇਹ ਜ਼ਰੂਰੀ ਹੈ। ਅਧਿਕਾਰੀ ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਇਸ ਆਰਡੀਨੈਂਸ ਨੂੰ ਫਿਰ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

Facebook Comment
Project by : XtremeStudioz