Close
Menu

ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪਤਨੀ ਸ਼ੁਭਰਾ ਦਾ ਦਿਹਾਂਤ

-- 19 August,2015

ਨਵੀਂ ਦਿੱਲੀ, 19 ਅਗਸਤ- ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪਤਨੀ ਸ਼ੁਭਰਾ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ। ਉਹ 74 ਸਾਲ ਦੀ ਸਨ ਤੇ ਦਿਲ ਦੀ ਮਰੀਜ਼ ਸਨ। ਰਾਸ਼ਟਰਪਤੀ ਭਵਨ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਸਵੇਰੇ 10 ਵੱਜ ਕੇ 51 ਮਿੰਟ ‘ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਧਿਆਨਯੋਗ ਹੈ ਕਿ ਪਿਛਲੇ ਹਫ਼ਤੇ ਪ੍ਰਣਬ ਓਡੀਸ਼ਾ ਦੀ ਯਾਤਰਾ ‘ਤੇ ਗਏ ਸਨ ਤਾਂ ਆਪਣੀ ਪਤਨੀ ਸ਼ੁਭਰਾ ਦੀ ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਦੌਰਾ ਰੱਦ ਕਰ ਕੇ ਵਾਪਸ ਪਰਤਣਾ ਪਿਆ ਸੀ।

Facebook Comment
Project by : XtremeStudioz