Close
Menu

ਰਾਸ਼ਟਰੀ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਮਜਬੂਰ ਕਰਦੈ ਬਾਈ : ਜਵਾਲਾ

-- 21 December,2013

ਨਵੀਂ ਦਿੱਲੀ – ਖੇਡ ਤੋਂ ਜ਼ਿਆਦਾ ਬਿਆਨਬਾਜ਼ੀ ਤੇ ਬਾਗ਼ੀ ਤੇਵਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੀ ਜਵਾਲਾ ਗੁੱਟਾ ਨੇ ਭਾਰਤੀ ਬੈਡਮਿੰਟਨ ਸੰਘ (ਬਾਈ) ‘ਤੇ ਰਾਸ਼ਟਰੀ ਮੁਕਾਬਲਿਆਂ ‘ਚ ਸੀਨੀਅਰ ਖਿਡਾਰੀਆਂ ਨੂੰ ਹਿੱਸਾ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।ਦਿੱਲੀ ‘ਚ ਚੱਲ ਰਹੀ 69ਵੀਂ ਅੰਤਰਰਾਜੀ ਅੰਤਰ ਜ਼ੋਨਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਖੇਡ ਰਹੀ ਜਵਾਲਾ ਨੇ ਨਾਲ ਹੀ ਬਾਈ ਨੂੰ ਖਿਡਾਰੀਆਂ ਲਈ ਦੋਹਰੇ ਮਾਪਦੰਡ ਅਪਣਾਉਣ ਲਈ ਵੀ ਲੰਮੇ ਹੱਥੀਂ ਲਿਆ। ਜਵਾਲਾ ਨੇ ਕਿਹਾ, ”ਬਾਈ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਇਨਾ ਨੇਹਵਾਲ, ਅਸ਼ਵਿਨੀ ਪੋਨੱਪਾ ਤੇ ਮੇਰੇ ਵਰਗੇ ਖਿਡਾਰੀ ਕੌਮਾਂਤਰੀ ਟੂਰਨਾਮੈਂਟਾਂ ‘ਚ ਵੀ ਰੁੱਝੇ ਰਹਿੰਦੇ ਹਨ। ਅਜਿਹੇ ਵਿਚ ਸਾਨੂੰ ਰਾਸ਼ਟਰੀ ਮੁਕਾਬਲਿਆਂ ਵਿਚ ਖੇਡਣ ਤੋਂ ਰਿਆਇਤ ਮਿਲਣੀ ਚਾਹੀਦੀ ਹੈ।”
ਮਹਿਲਾ ਡਬਲਜ਼ ਮਾਹਿਰ ਜਵਾਲਾ ਨੇ ਕਿਹਾ, ”ਮੈਂ 13 ਸਾਲਾਂ ਤਕ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ ਹੈ ਪਰ ਹੁਣ ਵੀ ਬਾਈ ਮੇਰੇ ਨਾਲ ਦੋਹਰੇ ਮਾਪਦੰਡ ਅਪਣਾਉਂਦਾ ਹੈ। ਜੇਕਰ ਮੈਨੂੰ ਰਾਸ਼ਟਰੀ ਮੁਕਾਬਲੇ ਵਿਚ ਖੇਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਖੇਡ ਸੰਘ ਨੂੰ ਹੋਰਨਾਂ ਸੀਨੀਅਰ ਖਿਡਾਰੀਆਂ ਨੂੰ ਵੀ ਇਸੇ ਤਰ੍ਹਾਂ ਦੇ ਮੁਕਾਬਲਿਆਂ ‘ਚ ਖੇਡਣ ਲਈ ਕਿਹਾ ਜਾਣਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ ਤਬੀਅਤ ਖਰਾਬ ਹੋਣ ਦਾ ਹਵਾਲਾ ਦੇ ਕੇ ਸਾਇਨਾ ਨੇ ਇਸ ਪ੍ਰਤੀਯੋਗਿਤਾ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਸ ਨੇ ਲਗਾਤਾਰ ਪੰਜਵੇਂ ਸਾਲ ਕਿਸੇ ਰਾਸ਼ਟਰੀ ਮੁਕਾਬਲੇ ਤੋਂ ਆਪਣਾ ਨਾਂ ਵਾਪਸ ਲਿਆ ਹੈ।

Facebook Comment
Project by : XtremeStudioz