Close
Menu

ਰਾਸ਼ਟਰੀ-ਹਿੱਤ ਸੰਬੰਧਤ ਮੁੱਦਿਆਂ ਨੂੰ ਦੇਣਗੇ ਜ਼ਿਆਦਾ ਮਹੱਤਤਾ : ਓਬਾਮਾ

-- 10 August,2013

Barak Obama--621x414

ਵਾਸ਼ਿੰਗਟਨ—10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੈਟਰੀਅਟ ਐਕਟ ‘ਚ ਸੁਧਾਰ ਕਰਨ ਅਤੇ ਵਿਵਾਦਗ੍ਰਸਤ ਪ੍ਰੋਗਰਾਮਾਂ ਨੂੰ ਜ਼ਿਆਦਾ ਮਹੱਤਤਾ ਪ੍ਰਦਾਨ ਕਰਨ ਲਈ ਸਰਕਾਰ ਦੀ ਇਕ ਮੀਟਿੰਗ ਬੁਲਾਈ ਗਈ । ਅਧਿਕਾਰਕ ਸੂਤਰਾਂ ਅਨੁਸਾਰ ਓਬਾਮਾ ਨੇ ਨਾਗਰਿਕ ਸੁਤੰਤਰਤਾ ਦੇ ਮੁੱਦਿਆਂ ਦੇ ਸੰਬੰਧ ‘ਚ ਇਕ ਅਹੁਦੇ ਦਾ ਨਿਰਮਾਣ ਕਰਨ ਦੀ ਗੱਲ ਬੋਲੀ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ  ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਸਾਬਕਾ ਕਰਮੀ ਐਡਵਰਡ ਸਨੋਡੇਨ ਨੇ ਸਰਕਾਰ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ (ਪ੍ਰੀਜ਼ਮ) ਨੂੰ ਜਨਤਕ ਕੀਤਾ ਸੀ ਜਿਸ ਤੋਂ ਬਾਅਦ ਤੋਂ ਐਡਵਰਡ ਸਨੋਡੇਨ ਵੱਖ – ਵੱਖ ਦੇਸ਼ਾਂ ‘ਚ ਸ਼ਰਨ ਦਿੱਤੇ ਜਾਣ ਦੀ ਅਰਜ਼ੀ ਦੇ ਚੁੱਕੇ ਹਨ। ਸਨੋਡੇਨ ਦੇ ਇਸ ਕਦਮ ਤੋਂ ਬਾਅਦ ਹੁਣ ਇਹ ਬਹਿਸ ਜ਼ੋਰ ਫੜ ਰਹੀ ਹੈ ਕਿ ਸਰਕਾਰ ਕਿਸ ਹੱਦ ਤੱਕ ਆਪਣੇ ਨਾਗਰਿਕਾਂ ਦੀ ਗੁਪਤਤਾ ਦੀ ਜਾਸੂਸੀ ਕਰ ਸਕਦੀ ਹੈ। ਅਮਰੀਕੀ ਵਿਧੀ ਵਿਭਾਗ ਇਸ ਵਿਸ਼ੇ ‘ਚ ਛੇਤੀ ਹੀ ਜਾਣਕਾਰੀ ਸ਼ਾਂਝੀ ਕਰੇਗਾ।

Facebook Comment
Project by : XtremeStudioz