Close
Menu

ਰਾਹਤ ਕਾਰਜਾਂ ਦੀ ਮੱਠੀ ਰਫ਼ਤਾਰ, ਪੀਡ਼ਤਾਂ ਲੲੀ ਹੋਣ ਲੱਗੀ ਨਾਗਵਾਰ

-- 01 May,2015

ਕਾਠਮੰਡੂ, ਨੇਪਾਲ ਵਿੱਚ ਭੂਚਾਲ ਰਾਹਤ ਕਾਰਜਾਂ ਦੀ ਮੱਠੀ ਰਫ਼ਤਾਰ ਕਾਰਨ ਭੂਚਾਲ ਪੀਡ਼ਤਾਂ ਵਿੱਚ ਗੁੱਸਾ ਅਤੇ ਖਿੱਝ ਲਗਾਤਾਰ ਵਧ ਰਹੀ ਹੈ, ਜਦੋਂ ਕਿ ਕੌਮਾਂਤਰੀ ਰਾਹਤ ਟੀਮਾਂ ਅੱਜ ਖ਼ਰਾਬ ਮੌਸਮ ਕਾਰਨ ਮੁਲਕ ਦੇ ਦੂਰ-ਦਰਾਜ਼ ਦੇ ਪ੍ਰਭਾਵਿਤ ੲਿਲਾਕਿਅਾਂ ਤੱਕ ਪੁੱਜਣ ਦੇ ਰਾਹ ਤਲਾਸ਼ਦੀਅਾਂ ਰਹੀਅਾਂ। ੲਿਸ ਦੌਰਾਨ ਲੋਕਾਂ ਵੱਲੋਂ ਰਾਹਤ ਸਮੱਗਰੀ ਨੂੰ ਲੁੱਟੇ ਜਾਣ ਦੀਅਾਂ ਘਟਨਾਵਾਂ ਵੀ ਵਧਦੀਅਾਂ ਜਾ ਰਹੀਅਾਂ ਹਨ। ਬੀਤੇ ਦਿਨ ਤਾਂ ਲੋਕਾਂ ਨੇ ਰਾਹਤ ਕਾਰਜਾਂ ਦਾ ਜਾੲਿਜ਼ਾ ਲੈਣ ਪੁੱਜੇ ਪ੍ਰਧਾਨ ਮੰਤਰੀ ਸੁਸ਼ੀਲ ਕੋੲਿਰਾਲਾ ਨੂੰ ਵੀ ਘੇਰ ਲਿਅਾ ਸੀ।
ੲਿਸ ਭਿਅਾਨਕ ਭੂਚਾਲ ਦੇ ਪੰਜ ਦਿਨਾਂ ਬਾਅਦ ਵੀ ਕੌਮਾਂਤਰੀ ਰਾਹਤ ਕਰਮੀ ਮੁੱਖ ਤੌਰ ’ਤੇ ਰਾਜਧਾਨੀ ਕਾਠਮੰਡੂ ਵਿਚ ਹੀ ਫਸੇ ਹੋੲੇ ਹਨ, ਹਾਲਾਂਕਿ ੲਿਸ ਮੌਕੇ ਮਦਦ ਦੀ ਸਭ ਤੋਂ ਵੱਧ ਲੋਡ਼ ਦੂਰ-ਦੂਰਾਡੇ ਦੇ ਪੇਂਡੂ ੲਿਲਾਕਿਅਾਂ ਨੂੰ ਹੈ, ਜਿਥੇ ਹਾਲੇ ਤੱਕ ਕੋੲੀ ੲਿਮਦਾਦ ਨਹੀਂ ਪੁੱਜੀ। ਰਾਹਤ ਕਾਰਜਾਂ ਵਿਚ ੲਿਕੋ ਰਨਵੇਅ ਵਾਲੇ ਹਵਾੲੀ ਅੱਡੇ, ਤੇਲ ਦੀ ਕਮੀ, ਟੁੱਟੀਅਾਂ ਸਡ਼ਕਾਂ ਅਤੇ ਬਿਖਡ਼ੇ ਪਹਾਡ਼ੀ ਪੈਂਡਿਅਾਂ ਕਾਰਨ ਮੁਸ਼ਕਲ ਅਾ ਰਹੀ ਹੈ। ਮੁਲਕ ਦੇ ਹਸਪਤਾਲ ਜ਼ਖ਼ਮੀਅਾਂ ਨਾਲ ਭਰੇ ਪੲੇ ਹਨ ਤੇ ਦਵਾੲੀਅਾਂ ਦੀ ਭਾਰੀ ਕਮੀ ਹੈ। ੲਿਕ ਦੁਖੀ ਨੇਪਾਲੀ ਨੇ ਕਿਹਾ, ‘‘ੲਿਹ ਤਾਂ ਨਰਕ ਤੋਂ ਵੀ ਭੈਡ਼ੀ ਹਾਲਤ ਹੈ।’’
ਨੇਪਾਲ ਦੇ ਸੂਚਨਾ ਤੇ ਸੰਚਾਰ ਮੰਤਰੀ ਮਹੇਂਦਰ ਰਿਜਾਲ ਨੇ ਕਿਹਾ ਕਿ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ, ਪਰ ਹਾਲੇ ਹੋਰ ਬਹੁਤ ਕੁਝ ਕਰਨ ਦੀ ਲੋਡ਼ ਹੈ। ੳੁਨ੍ਹਾਂ ਕਿਹਾ, ‘‘ਜ਼ਿੰਦਗੀ ਅਾਮ ਵਰਗੀ ਹੋ ਰਹੀ ਹੈ, ਪਰ ੲਿਸ ਨੂੰ ਸਹੀ ਰਫ਼ਤਾਰ ਫਡ਼ਨ ਲੲੀ ਸਮਾਂ ਲੱਗੇਗਾ।’’
ਵਾਸ਼ਿੰਗਟਨ ਤੋਂ ਪੁੱਜੀਅਾਂ ਖ਼ਬਰਾਂ ਮੁਤਾਬਕ ਦੁਨੀਅਾਂ ਭਰ ਦੇ ਭਾਰਤੀਅਾਂ ਤੇ ਵੱਖੋ-ਵੱਖ ਭਾਰਤੀ ਸੰਸਥਾਵਾਂ ਵੱਲੋਂ ਨੇਪਾਲੀਅਾਂ ਲੲੀ ਮਦਦ ੲਿਕੱਠੀ ਕੀਤੀ ਜਾ ਰਹੀ ਹੈ। ੲਿਸ ਦੌਰਾਨ ਬਾਰਸ਼ ਅਤੇ ਤੇਜ਼ ਧੁੱਪ ਕਾਰਨ ਭੂਚਾਲ ਪੀਡ਼ਤਾਂ ਨੂੰ ਪੇਸ਼ ਅਾ ਰਹੀ ਮੁਸ਼ਕਲ ਦੇ ਮੱਦੇਨਜ਼ਰ ਭਾਰਤ ਨੇ ਅੱਜ 4850 ਟੈਂਟ ਨੇਪਾਲ ਭੇਜੇ ਹਨ।

Facebook Comment
Project by : XtremeStudioz