Close
Menu

ਰਾਹੁਲ ਗਾਂਧੀ ਅੱਜ ਅੰਬੇਡਕਰ ਦੀ ਜਨਮ ਭੂਮੀ ਮਹੂ ਦੇ ਦੌਰੇ ‘ਤੇ, ਦਲਿਤ ਨੇਤਾਵਾਂ ਨਾਲ ਕਰਨਗੇ ਮੁਲਾਕਾਤ

-- 02 June,2015

ਇੰਦੌਰ, 2 ਜੂਨ  – ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਅੱਜ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ . ਭੀਮਰਾਵ ਅੰਬੇਡਕਰ ਦੀ ਜਨਮ ਭੂਮੀ ਮਹੂ ਜਾਣਗੇ। ਉਹ ਡਾ. ਅੰਬੇਡਕਰ ਦੀ 125ਵੀ ਜੈਅੰਤੀ ਮੌਕੇ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ। ਰਾਹੁਲ ਗਾਂਧੀ ਮੰਗਲਵਾਰ ਨੂੰ ਮਹੂ ‘ਚ ਡਾ . ਅੰਬੇਡਕਰ ਦੇ ਸਮਾਰਕ ਪਹੁੰਚ ਕੇ ਸੰਵਿਧਾਨ ਨਿਰਮਾਤਾ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸਤੋਂ ਬਾਅਦ ਕਾਂਗਰਸ ਉਪ-ਪ੍ਰਧਾਨ ਇੱਕ ਆਮ ਸਭਾ ਨੂੰ ਸੰਬੋਧਿਤ ਕਰਨਗੇ। ਫਿਰ ਉਹ ਅੰਬੇਡਕਰ ਦੀ ਵਿਚਾਰਧਾਰਾ ਤੇ ਵਿਰਾਸਤ ਦੇ ਵਿਸ਼ੇ ‘ਤੇ ਆਯੋਜਿਤ ਸੈਮੀਨਾਰ ‘ਚ ਦਲਿਤ ਤੇ ਆਦਿਵਾਸੀ ਬੁੱਧੀਜੀਵੀਆਂ ਨਾਲ ਚਰਚਾ ਕਰਨਗੇ।

Facebook Comment
Project by : XtremeStudioz