Close
Menu

ਰਾਹੁਲ ਗਾਂਧੀ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਲੋਕਾਂ ਨੂੰ ਝੂਠੇ ਸੁਪਨੇ ਦਿਖਾਉਣੇ ਬੰਦ ਕਰੇ: ਚੰਦੂਮਾਜਰਾ

-- 22 September,2013

Photo2

ਪਟਿਆਲਾ, 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ ਦੀ ਜਨਤਾ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਦੀ ਤਰ੍ਹਾਂ ਦੀ ਝੂਠੇ ਸੁਪਨੇ ਦਿਖਾਉਣਾ ਬੰਦ ਕਰੇ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਵਾਰ ਇੰਦਰਾ ਗਾਂਧੀ ਨੇ ਗਰੀਬੀ ਹਟਾਉ ਦੇ ਨਾਮ ‘ਤੇ ਵੋਟਾ ਲੈ ਕੇ ਦੇਸ ਦੀ ਜਨਤਾ ਨਾਲ ਵਿਸ਼ਵਾਸ਼ਘਾਤ ਕੀਤਾ ਸੀ ਅਤੇ ਹੁਣ ਰਾਹੁਲ ਗਾਂਧੀ ਵੀ ਉਸੀ ਨਕਸ਼ੇ ਕਦਮ ‘ਤੇ ਚੱਲ ਰਿਹਾ ਸੀ। ਉਹ ਇਥੇ ਬਗੀਚੀ ਬਾਬਾ ਬੰਬਾ ਸਿੰਘ, ਛਾਉਣੀ ਨਿਹੰਗ ਸਿੰਘ ਬੁਢਾ ਦਲ ਲੋਅਰ ਮਾਲ ਵਿਖੇ ਸ਼ਰਧਾਂਜਲੀ ਸਮਾਰੋਹ ਵਿਚ ਭਾਗ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਦੇਸ ਦੀ ਜਨਤਾ ਕਾਂਗਰਸ ਦੇ ਸਾਰੇ ਡਰੰਮੇ ਨੂੰ ਸਮਝ ਚੁੱਕੀ ਹੈ ਅਤੇ ਰਾਹੁਲ ਗਾਂਧੀ ਵੱਲੋਂ ਜਿਸ ਤਰ੍ਹਾਂ ਗਰੀਬਾ ਨੂੰ ਸੁਪਨੇ ਦਿਖਾ ਕੇ ਗਰੀਬਾਂ ਦੇ ਨਾਲ ਨਾਲ ਕਿਸਾਨਾ ਅਤੇ ਕਿਰਤੀਆਂ ਦੇ ਜਜਬਾਤਾਂ ਨਾਲ ਖੇਡਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਉਸ ਦੇ ਲਈ ਦੇਸ ਦੇ ਲੋਕ ਰਾਹੁਲ ਗਾਂਧੀ ਨੂੰ ਕਦੇ ਮੁਆਫ ਨਹੀਂ ਕਰਨਗੇ।
ਪ੍ਰੋ. ਚੰਦੂਮਾਜਰਾ ਨੇ ਸੂਬਿਆਂ ਦੀ ਆਰਥਿਕ ਹਾਲਤ ਦੇ ਲਈ ਕੇਂਦਰ ਦੀਆਂ ਮਾਰੂ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ। ਕਿਉਂਕਿ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਭਰੋਸੇ ਵਿਚ ਲਏ ਬਿਨ੍ਹਾਂ ਹੀ ਫੈਸਲੇ ਕਰਦੀ ਹੈ। ਜਿਸ ਦਾ ਸਿੱਧਾ ਪ੍ਰਭਾਵ ਸੂਬਾ ਸਰਕਾਰਾਂ ‘ਤੇ ਪੈ ਰਿਹਾ ਹੈ। ਅੱਜ ਹਾਲਾਤ ਇਹ ਹਨ ਕਿ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਮਹਾਂ ਘੁਟਾਲਿਆਂ ਅਤੇ ਮਾੜੀ ਕਾਨੂੰਨ ਵਿਵਸਥਾ ਦੇ ਕਾਰਨ ਦੇਸ ਵਿਚੋਂ ਪੁੰਜੀ ਨਿਵੇਸਕ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤਕ ਅਸਥਿਰਤਾ, ਕਾਨੂੰਨ ਅਤੇ ਵਿਵਸਥਾ ਅਤੇ ਸਰਕਾਰ ਦਾ ਅਕਸ ਖਰਾਬ ਹੋਣ ਦੇ ਕਾਰਨ ਵੱਡੀ ਗਿਣਤੀ ਵਿਚ ਵੱਡੀਆਂ ਕੰਪਨੀਆਂ ਵੱਲੋਂ ਦੇਸ ਛੱਡਣ ਦੇ ਕਾਰਨ ਅੱਜ ਇਹ ਆਰਥਿਕ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ ਵਿਚ ਆਯਾਤ ਅਤੇ ਨਿਰਯਾਤ ਦੇ ਫੈਸਲੇ ਸਿਰਫ ਕਮਿਸ਼ਨ ਖਾਣ ਨੂੰ ਸਾਹਮਣੇ ਰੱਖ ਕੇ ਕੀਤੇ ਜਾਣ ਉਸ ਦੇਸ ਦੀ ਆਰਥਿਕਤਾ ਕਿਸ ਤਰ੍ਹਾਂ ਮਜਬੂਤ ਹੋ ਸਕਦੀ ਹੈ। ਇਸ ਲਈ ਜੇਕਰ ਦੇਸ ਬਚਾਉਣਾ ਹੈ ਤਾਂ ਕੇਂਦਰ ਦੀ ਸੱਤਾ ਵਿਚ ਤਬਦੀਲੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਪ੍ਰੋ. ਚੰਦੂਮਾਜਰਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਕਾਂਗਰਸੀ ਦੇਸ ਦਾ ਧੰਨ ਦੋਨੋ ਹੱਥਾਂ ਨਾਲ ਲੁੱਟ ਕੇ ਵਿਦੇਸੀ ਬੈਂਕਾ ਵਿਚ ਜਮ੍ਹਾਂ ਕਰਨ ‘ਤੇ ਤੁਲੇ ਹੋਏ ਹਨ, ਉਸ ਨਾਲ ਰੁਪਏ ਦੀ ਕੀਮਤ ਹੁਣ ਪ੍ਰਤੀ ਡਾਲਰ ਦੇ ਮੁਕਾਬਲੇ 45 ਦੀ ਬਜਾਏ 65 ਹੀ ਪਹੁੰਚੀ ਅਤੇ ਉਸ ਦਿਨ ਵੀ ਦੂਰ ਨਹੀਂ ਜਦੋਂ ਇਹ 80 ਤੋਂ ਵੀ ਟੱਪ ਜਾਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਕੌਂਸਲਰ ਸੁਖਮਿੰਦਰਪਾਲ ਸਿੰਘ ਮਿੰਟਾ, ਮੂਸਾ ਖਾਨ,ਈਸ਼ਰ ਸਿੰਘ ਅਬਲੋਵਾਲ, ਕੌਂਸਲਰ ਸੁਖਬੀਰ ਅਬਲੋਵਾਲ ਸਾਬਕਾ ਕੌਂਸਲਰ ਜਸਵਿੰਦਰ ਸਿੰਘ ਚੱਢਾ,ਪਲਵਿੰਦਰ ਰਿੰਕੂ, ਅਸ਼ਵਨੀ ਮੁਹਾਲੀ ਆਦਿ ਵੀ ਹਾਜ਼ਰ ਸਨ।

Facebook Comment
Project by : XtremeStudioz