Close
Menu

ਰਾਹੁਲ ਗਾਂਧੀ ‘ਚ ਦੇਸ਼ ਦੀ ਅਗਵਾਈ ਕਰਨ ਦੀ ਸੋਚ ਤੇ ਸ਼ਮਤਾ ਹੈ: ਦੀਪੇਂਦਰ ਰੰਧਾਵਾ

-- 30 July,2015

ਦੀਪੇਂਦਰ ਰੰਧਾਵਾ ਨੇ ਪੰਜਾਬ ਯੂਥ ਕਾਂਗਰਸ ਦੀ ਸੂਬਾ ਪ੍ਰਧਾਨਗੀ ਲਈ ਨਾਮਜਦਗੀ ਪੱਤਰ ਜਮ•ਾ ਕੀਤਾ

ਗੁਰਦਾਸਪੁਰ, 30 ਜੁਲਾਈ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਹੁਣ ਦੇਸ਼ ਦੀ ਅਗਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉਹ ਅਜਿਹੇ ਵਿਅਕਤੀ ਹਨ ਜਿਹੜੇ ਲੋਕਾਂ ਤੇ ਖਾਸ ਕਰਕੇ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸੋਚ ਤੇ ਸ਼ਮਤਾ ਮੁਤਾਬਿਕ ਕੰਮ ਕਰਦੇ ਹਨ। ਗੁਰਦਾਸਪੁਰ ਵਿਖੇ ਪੰਜਾਬ ਯੂਥ ਕਾਂਗਰਸ ਦੀ ਸੂਬਾ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਜਮ•ਾ ਕਰਦਿਆਂ ਦੀਪੇਂਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸਲਿਅਤ ‘ਚ ਰਾਹੁਲ ਭਾਰਤ ਦੇ ਇਕ ਨਾਮੀ ਨੌਜਵਾਨ ਆਗੂ ਹਨ। ਜਿਨ•ਾਂ ਨੇ ਨਵੇਂ ਨੌਜਵਾਨਾਂ ਨੂੰ ਸਿਆਸੀ ਪ੍ਰਣਾਲੀ ‘ਚ ਮੌਕਾ ਦਿੱਤਾ। ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਯੂਥ ਕਾਂਗਰਸ ਦੀ ਚੋਣ ਪ੍ਰੀਕ੍ਰਿਆ ਦੀ ਸ਼ਲਾਘਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ, ਜਿਹੜੀ ਹਰੇਕ ਚੋਣ ਨਿਰਪੱਖਤਾ ਤੇ ਲੋਕਤਾਂਤਰਿਕ ਤਰੀਕੇ ਨਾਲ ਪੂਰੀ ਕਰਵਾਉਂਦੀ ਹੈ ਤੇ ਇਸ ‘ਚ ਹਰੇਕ ਕੋਲ ਹਿੱਸਾ ਲੈਣ ਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ।

ਡਰੱਗ ਫ੍ਰੀ ਪੰਜਾਬ ”ਨਸ਼ਾ ਭਜਾਓ, ਪੰਜਾਬ ਬਚਾਓ” ਬਾਰੇ ਰੰਧਾਵਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਬਹੁਤ ਚਿੰਤਤ ਹਨ। ਉਨ•ਾਂ ਨੇ ਕਿਹਾ ਕਿ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸੱਭ ਤੋਂ ਪਹਿਲਾਂ ਇਨ•ਾਂ ਤੱਥਾਂ ਦਾ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ 70 ਪ੍ਰਤੀਸ਼ਤ ਨੌਜਵਾਨ ਨਸ਼ਾ ਪੀੜਤ ਹਨ। ਉਨ•ਾਂ ਦੀ ਸੋਚ ਨੂੰ ਕਾਫੀ ਸਿਆਸੀ ਪਾਰਟੀਆਂ ਨੇ ਅਪਣਾਇਆ ਹੈ ਤੇ ਕੁਝ ਨੇ ਅਲੋਚਨਾ ਕੀਤੀ ਹੈ। ਜੇ ਅਸੀਂ ਸੂਬੇ ‘ਚ ਅਸਲ ‘ਚ ਨਸ਼ਾ ਤਸਕਰੀ ਦੇਖਦੇ ਹੋ, ਤਾਂ ਸੂਬਾ ਬਹੁਤ ਮਾੜੀ ਹਾਲਤ ‘ਚ ਹੈ। ਪੁਲਿਸ ਤੇ ਸਿਆਸਤਦਾਨਾਂ ਵਿਚਾਲੇ ਇਸ ਨਸ਼ਾ ਵਪਾਰ ਲਈ ਇਕ ਵੱਡਾ ਜਾਅਲ ਵਿੱਛਿਆ ਹੋਇਆ ਹੈ। ਉਹ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ‘ਤੇ ਇਸ ਮੁੱਦੇ ਨੂੰ ਪੂਰੀ ਤਰ•ਾਂ ਨਜਰਅੰਦਾਜ ਕਰਨ ਲਈ ਵਰ•ੇ। ਅਸੀਂ ਵੱਖ ਵੱਖ ਸਮੇਂ ‘ਚ ਵੱਖ ਵੱਖ ਥਾਵਾਂ ‘ਤੇ ਯੂਥ ਕਾਂਗਰਸ ਪੱਧਰ ‘ਤੇ ਜਾਗਰੂਕਤਾ ਕੈਂਪ ਲਗਾ ਰਹੇ ਹਾਂ, ਪਰ ਜਦੋਂ ਤੱਕ ਸਖ਼ਤ ਕਾਨੂੰਨ ਨਹੀਂ ਹੁੰਦਾ ਤਾਂ  ਇਸਦਾ ਕੋਈ ਫਾਇਦਾ ਨਹੀਂ।

ਰੰਧਾਵਾ ਨੇ ਕਿਹਾ ਕਿ ਉਹ ਇਕ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ, ਜਿਨ•ਾਂ ਨੇ ਪਾਰਟੀ ਨੂੰ ਕਈ ਮੁਸ਼ਕਿਲਾਂ ‘ਚ ਸਾਂਭਿਆ। ਮੈਂ ਵਚਨਬੱਧ ਕਾਂਗਰਸੀਆਂ ਦੀ ਚੌਥੀ ਪੀੜ•ੀ ਹਾਂ। ਮੈਂ ਵਿਦਿਆਰਥੀ ਸਿਆਸਤ ‘ਚ ਹਾਂ ਤੇ ਹੁਣ ਯੂਥ ਕਾਂਗਰਸ ‘ਚ ਲੰਬੇ ਸਮੇਂ ਤੋਂ ਅਹੁਦੇਦਾਰ ਹਾਂ।

Facebook Comment
Project by : XtremeStudioz