Close
Menu

ਰਾਹੁਲ ਗਾਂਧੀ ਦੀ ਤਾਜਪੋਸ਼ੀ ‘ਚ ਰੁਕਾਵਟ ਪਾਉਣਾ ਅਮਰਿੰਦਰ ਦੀ ਸਾਜਿਸ਼: ਬਾਜਵਾ

-- 12 April,2015

ਚੰਡੀਗੜ•/ਨਵੀ ਦਿਲੀ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ•ਦਿਆਂ ਉਨ•ਾਂ ਵੱਲੋਂ ਰਾਹੁਲ ਗਾਂਧੀ ਦੀ ਪਾਰਟੀ ਪ੍ਰਧਾਨ ਵਜੋਂ ਤਾਜਪੋਸ਼ੀ ਦੀ ਰਾਹ ‘ਚ ਰੁਕਾਵਟ ਪਾਉਣ ਲਈ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦੀ ਨਿੰਦਾ ਕੀਤੀ ਹੈ, ਜਿਨ•ਾਂ ਦਾ ਪ੍ਰਧਾਨ ਬਣਨਾ ਪਾਰਟੀ ਨੂੰ ਮੁੜ ਮਜ਼ਬੂਤ ਕਰੇਗਾ ਅਤੇ ਮੁੜ ਸਿਰ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਸਮਾਜ ਵਿਰੋਧੀ ਤਾਕਤਾਂ ‘ਤੇ ਨੱਥ ਪਾਏਗਾ।

ਉਨ•ਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਸਾਡੀ ਬਹੁਤ ਹੀ ਸਤਿਕਾਰਯੋਗ ਆਗੂ ਹਨ, ਉਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿਣਗੇ। ਜਦਕਿ ਰਾਹੁਲ ਗਾਂਧੀ ਸਮਾਜ ਦੇ ਸਾਰੇ ਵਰਗਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਰਗਰਮ ਕਰਨਗੇ ਤੇ ਉਸੇ ਮੁਤਾਬਿਕ ਦੇਸ਼ ਦੇ ਇਸ ਪੁਰਾਣੇ ਸੰਗਠਨ ਨੂੰ ਰੂਪ ਦੇਣਗੇ। ਪੀੜ•ੀ ਦਾ ਬਦਲਾਅ ਇਕ ਕ੍ਰਾਂਤੀਕਾਰੀ ਪ੍ਰੀਕ੍ਰਿਆ ਹੈ ਅਤੇ ਕਾਂਗਰਸ ਪਾਰਟੀ ਨੇ ਸਮੇਂ ਸਮੇਂ ਸਿਰ ਇਸਨੂੰ ਅਪਣਾਇਆ ਹੈ।

ਇਸ ਲੜੀ ਹੇਠ ਕੈਪਟਨ ਅਮਰਿੰਦਰ ਦੀ ਟਿੱਪਣੀ ਕਿ ਕੋਈ ਵੀ ਚਾਕੂ ਨਾਲ ਕੱਟ ਕੇ ਪੀੜ•ੀ ‘ਚ ਬਦਲਾਅ ਨਹੀਂ ਕਰ ਸਕਦਾ ‘ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਬਾਜਵਾ ਨੇ ਕਿਹਾ ਕਿ ਇਸੇ ਤਰ•ਾਂ ਜਿਵੇਂ ਕੈਪਟਨ ਅਮਰਿੰਦਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕੋਈ ਵੀ ਗੰਨ ਪੁਆਇੰਟ ‘ਤੇ ਅਜਿਹਾ ਨਹੀਂ ਕਰ ਸਕਦਾ, ਜੋ ਕੈਪਟਨ ਅਮਰਿੰਦਰ ਪਿਛਲੇ ਪੰਦਰਵਾੜੇ ਤੋਂ ਰਾਹੁਲ ਦੀ ਤਾਜਪੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕਰ ਰਹੇ ਹਨ।

ਉਨ•ਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਯਾਦ ਦਿਲਾਇਆ ਕਿ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਲੋਕ ਸਭਾ ‘ਚ ਹਨ ਅਤੇ ਇਹ ਤਜ਼ੁਰਬਾ ਹਾਸਿਲ ਕਰਨ ਲਈ ਕਾਫੀ ਹੈ ਅਤੇ ਉਹ ਆਧੁਨਿਕ ਭਾਰਤ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੋਂ ਚੰਗੀ ਤਰ•ਾਂ ਜਾਣੂ ਹਨ। ਇਸ ਤੋਂ ਇਲਾਵਾ, ਉਨ•ਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਿੱਲ ਕਲਿੰਟਨ ਨੇ 46 ਸਾਲ ਦੀ ਉਮਰ ‘ਚ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਬਰਾਕ ਓਬਾਮਾ ਨੇ 47 ਦੀ ਉਮਰ ‘ਚ। ਇਸੇ ਤਰ•ਾਂ, ਡੇਵਿਡ ਕੈਮਰਨ 43 ਸਾਲ ਦੀ ਉਮਰ ‘ਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ ਅਤੇ ਅਜਿਹੇ ਅੰਤਰਰਾਸ਼ਟਰੀ ਆਗੂਆਂ ਦੀ ਸੂਚੀ ਖਤਮ ਨਹੀਂ ਹੁੰਦੀ। ਉਨ•ਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ‘ਚ ਆਪਣੀ ਸ਼ਗਿਰਦੀ ਵੀ ਪੂਰੀ ਨਹੀਂ ਕੀਤੀ ਸੀ, ਜਦੋਂ ਉਹ 14 ਸਾਲ ਅਕਾਲੀ ਦਲ ‘ਚ ਰਹਿਣ ਤੋਂ ਬਾਅਦ 1998 ‘ਚ ਮੁੜ ਕਾਂਗਰਸ ‘ਚ ਸ਼ਾਮਿਲ ਹੋਏ ਅਤੇ ਚਾਰ ਮਹੀਨਿਆਂ ਬਾਅਦ ਉਨ•ਾਂ ਨੂੰ ਸੂਬਾ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ। ਬੇਹਤਰ ਹੋਵੇਗਾ ਕਿ ਸੰਪਰਕ ਤੇ ਲੋਕਪ੍ਰਿਅਤਾ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਆਪਣਾ ਇਤਿਹਾਸ ਦੇਖਣ।

ਉਨ•ਾਂ ਨੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਨੂੰ ਪਾਰਟੀ ‘ਚ ਬਤੌਰ ਏ.ਆਈ.ਸੀ.ਸੀ ਪ੍ਰਧਾਨ ਸੰਗਠਨ ਦੀ ਜ਼ਿੰਮੇਵਾਰੀ 1959 ‘ਚ ਮਿਲ ਗਈ ਸੀ, ਜਦੋਂ ਉਹ ਸਿਰਫ 42 ਸਾਲਾਂ ਦੀ ਸਨ ਅਤੇ ਉਨ•ਾਂ ਨੇ 49 ਸਾਲ ਦੀ ਉਮਰ ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਕੈਪਟਨ ਅਮਰਿੰਦਰ ਨੂੰ ਘੱਟੋਂ ਘੱਟ ਪਾਰਟੀ ਦੇ ਇਤਿਹਾਸ ਬਾਰੇ ਆਪਣੀ ਜਾਣਕਾਰੀ ਵਧਾਉਣ ਦੀ ਲੋੜ ਹੈ। ਮੰਦਭਾਗੇ ਹਾਲਾਤਾਂ ‘ਚ, ਰਾਜੀਵ ਗਾਂਧੀ ਨੂੰ ਸਿਰਫ 40 ਸਾਲਾਂ ਦੀ ਉਮਰ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲਣੀ ਪਈ ਸੀ।

ਰਾਹੁਲ ਗਾਂਧੀ ਨੇ ਹੀ ਪੰਜਾਬ ‘ਚ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਅਜਿਹੇ ‘ਚ ਜੇ ਉਹ ਹੁਣ ਉਨ•ਾਂ ਨੂੰ ਗੈਰ ਤਜ਼ੁਰਬੇਕਾਰ ਆਗੂ ਮੰਨਦੇ ਹਨ, ਤਾਂ ਕੈਪਟਨ ਅਮਰਿੰਦਰ ਨੂੰ ਇਹ ਉਸ ਵੇਲੇ ਕਹਿਣਾ ਚਾਹੀਦਾ ਸੀ।

ਉਨ•ਾਂ ਨੇ ਕਿਹਾ ਕਿ ਇਸ ਵੇਲੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗ੍ਰਾਫ ਡੁੱਬਕੀ ਲਗਾ ਰਿਹਾ ਹੈ, ਕੈਪਟਨ ਅਮਰਿੰਦਰ ਦਾ ਉਦੇਸ਼ ਸਾਜਿਸ਼ ਤਹਿਤ ਪਾਰਟੀ ‘ਚ ਫੁੱਟ ਪਾਉਣ ਵਾਲਾ ਪ੍ਰਤੀਤ ਹੁੰਦਾ ਹੈ। ਉਨ•ਾਂ ਨੇ ਕੈਪਟਨ ਅਮਰਿੰਦਰ ਨੂੰ ਸਵਾਲ ਕੀਤਾ ਹੈ ਕਿ ਉਹ ਕਿਸ ਦੇ ਇਸ਼ਾਰੇ ‘ਤੇ ਇਹ ਕਰ ਰਹੇ ਹਨ ਅਤੇ ਉਹ ਵੀ ਇਨ•ਾਂ ਗੰਭੀਰ ਹਾਲਾਤਾਂ ‘ਚ ਜਦੋਂ ਕਾਂਗਰਸ ਪਾਰਟੀ ਚੁਣੌਤੀਆਂ ਦਾ ਸਾਹਮਣਾ ਕਰ ਰਿਹੀ ਹੈ।

ਉਨ•ਾਂ ਨੇ ਦੁਹਰਾਇਆ ਕਿ ਸ੍ਰੀਮਤੀ ਗਾਂਧੀ ਪਾਰਟੀ ਦੀ ਸੱਭ ਤੋਂ ਸਤਿਕਾਰਯੋਗ ਆਗੂ ਹਨ ਅਤੇ ਇਸ ‘ਚ ਕਿਸੇ ਨੂੰ ਸ਼ੱਕ ਨਹੀਂ ਹੈ, ਪਰ ਇਸੇ ਦੌਰਾਨ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵਰਤਮਾਨ ਦੇ ਭਾਰਤ ਦੀਆਂ ਉਮੀਦਾਂ ਨੂੰ ਪਾਉਣ ਲਈ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਇਟਾ ਜਾਣਾ ਜ਼ਰੂਰੀ ਹੈ।

Facebook Comment
Project by : XtremeStudioz