Close
Menu

ਰਾਹੁਲ ਗਾਂਧੀ ਦੇ ਖੋਖਲੇਪਣ ਤੋਂ ਕਾਂਗਰਸ ਲੀਡਰਸ਼ਿਪ ਹੀ ਔਖੀ : ਚੰਦੂਮਾਜਰਾ

-- 18 November,2013

DSC_0179ਪਟਿਆਲਾ,18 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਐਮ ਪੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਵਿਚਾਰਕ ਖੋਖਲੇਪਨ ਤੋਂ ਕਾਂਗਰਸ ਦੀ ਲੀਡਰਸ਼ਿਪ ਹੀ ਔਖਿਆਈ ਮਹਿਸੂਸ ਕਰ ਰਹੀ ਹੈ ਜਿਸ ਕਾਰਨ ਪਾਰਟੀ ਦੇ ਆਗੂ ਖੁਦ ਹੀ ਉਹਨਾਂ ਨੂੰ ਗਲਤੀਆਂ ਲਈ ਮੁਆਫੀ ਮੰਗਣ ਦੀ ਸਲਾਹ ਦੇਣ ਲੱਗ ਪਏ ਹਨ।
ਉਹ ਅੱਜ ਇਥੇ ਅਲ ਮੁਸਲਿਮ-ਏ-ਪੰਜਾਬ ਦੇ ਪ੍ਰਧਾਨ ਮੂਸਾ ਖਾਨ ਵੱਲੋਂ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਅਸਲ ਵਿਚ ਗਿਆਨ ਵਿਹੂਣੇ ਹਨ ਜਿਹਨਾਂ ਨੂੰ ਦੇਸ਼ ਦੀ ਅਸਲ ਸਥਿਤੀ ਦੀ ਮੁਢਲੀ ਜਾਣਕਾਰੀ ਵੀ ਨਹੀਂ ਹੈ। ਉਨ•ਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਵੱਲੋਂ ਦੇਸ਼ ਵਿਚ ਗੜਬੜ ਫੈਲਾਏ ਜਾਣ ਵਾਲੇ ਸੰਵੇਦਨਸ਼ੀਲ ਮਾਮਲਿਆਂ ‘ਤੇ ਵੀ ਉਹਨਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਬਿਆਨ ਦਾਗ ਕੇ ਨਾ ਸਿਰਫ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਬਲਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਕਸੂਤਾ ਫਸਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਈ ਐਸ ਆਈ ਬਾਰੇ ਦਿੱਤੇ ਬਿਆਨ ਲਈ ਹੁਣ ਕਾਂਗਰਸ ਦੇ ਆਗੂ ਹੀ ਰਾਹੁਲ ਨੂੰ ਮੁਆਫੀ ਮੰਗਣ ਦੀ ਸਲਾਹ ਦੇ ਰਹੇ ਹਨ ਜਿਸ ਤੋਂ ਸਾਬਤ ਹੋ ਰਿਹਾ ਹੈ ਕਿ ਰਾਹੁਲ ਵਿਚ ਨਾ ਤਾਂ ਕਾਂਗਰਸ ਦੀ ਅਗਵਾਈ ਕਰਨ ਦੀ ਯੋਗਤਾ ਹੈ
ਤੇ ਨਾ ਹੀ ਉਹ ਦੇਸ਼ ਲਈ ਕੁਝ ਕਰ ਸਕਦੇ ਹਨ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 10 ਸਾਲਾਂ ਵਿਚ ਜੋ ਨੁਕਸਾਨ ਦੇਸ਼ ਦਾ ਕੀਤਾ ਹੈ, ਉਸਨੂੰ ਠੀਕ ਕਰਨ ਵਾਸਤੇ ਲੰਬੀ ਮੁਹਿੰਮ ਵਿੱਢਣੀ ਪਵੇਗੀ ਤੇ ਇਹ ਮੁਹਿੰਮ ਚਲਾਉਣ ਦੀ ਸਮਰਥਾ ਸਿਰਫ ਭਾਜਪਾ ਆਗੂ ਸ੍ਰੀ ਨਰਿੰਦਰ ਮੋਦੀ ਵਿਚ ਹੀ ਹੈ। ਉਹਨਾਂ ਕਿਹਾ ਕਿ ਮੋਦੀ ਦੀ ਇਕ ਸਫਲ ਪ੍ਰਸ਼ਾਸਕ, ਲੋਕਪ੍ਰਿਅ ਆਗੂ ਤੇ ਸਮਾਜਿਕ ਖੁਸ਼ਹਾਲੀ ਲਈ ਕੰਮ ਕਰਨ ਦੀ ਸਮਰਥਾ ਲੋਕਾਂ ਨੇ ਗੁਜਰਾਤ ਵਿਚ ਵੇਖੀ ਹੈ ਤੇ ਹੁਣ ਵੇਲਾ ਹੈ ਕਿ ਦੇਸ਼ ਦੀ ਕਮਾਂਡ
ਉਹਨਾਂ ਹਵਾਲੇ ਕਰ ਕੇ ਦੇਸ਼ ਦੀ ਲੀਹੋਂ ਲੱਥੀ ਅਰਥਵਿਵਸਥਾ ਨੂੰ ਮੁੜ ਲੀਹ ‘ਤੇ ਪਾਇਆ
ਜਾਵੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੋਦੀ ਦੀ ਲਹਿਰ ਅੱਜ ਦੇਸ਼ ਭਰ ਵਿਚ ਚਲ ਰਹੀ ਹੈ ਜਿਸ ਤੋਂ ਕਾਂਗਰਸ ਵਿਚ ਘਬਰਾਹਟ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਮੋਦੀ ਦਾ ਮੁਕਾਬਲਾ ਕਰਨ ਲਈ ਕੋਈ ਆਗੂ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਪੰਜਾਬ ਸਮੇਤ ਦੇਸ਼ ਭਰ ਵਿਚੋਂ ਮੁਕੰਮਲ ਸਫਾਇਆ ਤੈਅ ਹੈ ਤੇ ਭਾਜਪਾ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਬਣੇਗੀ ਜੋ ਦੇਸ਼ ਦੇ ਗਰੀਬ, ਮੱਧ ਵਰਗ ਤੇ ਆਮ ਲੋਕਾਂ ਦੀ ਭਲਾਈ ਵਾਸਤੇ ਨੀਤੀਆਂ ਤੇ ਪ੍ਰੋਗਰਾਮ ਉਲੀਕੇਗੀ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇ ਤਾਂ ਕਿ ਕਾਂਗਰਸ ਦਾ ਹੇਠਲੇ ਪੱਧਰ ਤੱਕ ਮੁਕੰਮਲ ਸਫਾਇਆ ਹੋ ਜਾਵੇ।

Facebook Comment
Project by : XtremeStudioz