Close
Menu

ਰਾਹੁਲ ਗਾਂਧੀ ਨੇ ਹਸਪਤਾਲ ਦਾ ਉਦਘਾਟਨ ਕੀਤਾ, ਕਾਲੇ ਝੰਡੇ ਦਿਖਾਏ ਗਏ

-- 05 August,2013

images (1)

ਇਲਾਹਾਬਾਦ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਪਤਨੀ ਅਤੇ ਆਪਣੇ ਪਿਤਾ ਮਰਹੂਮ ਰਾਜੀਵ ਗਾਂਧੀ ਦੀ ਨਾਨੀ ਕਮਲਾ ਨਹਿਰੂ ਦੇ ਨਾਂ ‘ਤੇ ਇੱਥੇ ਇਕ ਹਸਪਤਾਲ ਦਾ ਉਦਘਾਟਨ ਕੀਤਾ। ਇਲਾਹਾਬਾਦ ਦੇ ਇਕ ਦਿਨਾ ਦੌਰੇ ‘ਤੇ ਆਏ ਰਾਹੁਲ ਦਾ ਕਾਫਲਾ ਜਦੋਂ ਪ੍ਰੋਗਰਾਮ ਵਾਲੇ ਸਥਾਨ ਵੱਲ ਜਾ ਰਿਹਾ ਸੀ ਤਾਂ ਭਾਰਤੀ ਜਨਤਾ ਨੌਜਵਾਨ ਮੋਰਚਾ ਦੇ ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ।
ਕਾਂਗਰਸ ਦੇ ਸੂਤਰਾਂ ਅਨੁਸਾਰ ਰਾਹੁਲ ਇਕ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਇੱਥੇ ਬਮਰੌਲੀ ਹਵਾਈ ਅੱਡੇ ‘ਤੇ ਪੁੱਜੇ ਅਤੇ ਹੈਲੀਕਾਪਟਰ ਤੋਂ ਜ਼ਿਲੇ ਦੇ ਯਮੁਨਾ ਪਾਰ ਖੇਤਰ ਨੈਨੀ ਪੁੱਜੇ। ਉੱਥੇ ਉਨ੍ਹਾਂ ਨੇ ਸ਼ਹਿਰ ਦੇ ਕਮਲਾ ਨਹਿਰੂ ਸਮਾਰਕ ਹਸਪਤਾਲ ਕੀਤੀ ਗਈ ਬਰਾਂਚ ਦਾ ਉਦਘਾਟਨ ਕੀਤਾ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਖੇਤਰੀ ਕੈਂਸਰ ਕੇਂਦਰ ਦੇ ਤੌਰ ‘ਤੇ ਮਾਨਤਾ ਦਿੱਤੀ ਹੈ। ਹੈਲੀਪੇਡ ਤੋਂ ਸਮਾਰੋਹ ਵਾਲੇ ਸਥਾਨ ਵੱਲ ਜਾਂਦੇ ਹੋਏ ਰਾਹੁਲ ਨੂੰ ਭਾਜਯੁਮੋ ਦੇ ਵਰਕਰਾਂ ਨੇ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਦੀ ਯੂ. ਪੀ. ਏ. ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

Facebook Comment
Project by : XtremeStudioz