Close
Menu

ਰਾਹੁਲ ਗਾਂਧੀ ਵੱਲੋਂ ਅਮੇਠੀ ਤੋਂ ਕਾਗਜ਼ ਦਾਖ਼ਲ

-- 11 April,2019

ਅਮੇਠੀ, 11 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਅਮੇਠੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਯੰਕਾ ਗਾਂਧੀ ਵੀ ਸਨ। ਇਨ੍ਹਾਂ ਤੋਂ ਇਲਾਵਾ ਪ੍ਰਿਯੰਕਾ ਦਾ ਪਤੀ ਰੌਬਰਟ ਵਾਡਰਾ ਤੇ ਬੱਚੇ ਵੀ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਕਾਂਗਰਸ ਪ੍ਰਧਾਨ ਦੇ ਨਾਲ ਸਨ। ਅਮੇਠੀ ਦੇ ਕੁਲੈਕਟਰ ਦਫ਼ਤਰ ਵਿਚ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਰਾਹੁਲ ਨੇ ਮੁੰਸ਼ੀਗੰਜ ਤੋਂ ਗੌਰੀਗੰਜ ਤੱਕ ਤਿੰਨ ਕਿਲੋਮੀਟਰ ਦਾ ਰੋਡ ਸ਼ੋਅ ਕੀਤਾ। ਨਾਮਜ਼ਦਗੀ ਭਰਨ ਮੌਕੇ ਮੁੰਸ਼ੀਗੰਜ ਤੋਂ ਸ਼ੁਰੂ ਹੋਏ ਰੋਡ ਸ਼ੋਅ ਮੌਕੇ ਵੱਡੀ ਗਿਣਤੀ ਕਾਂਗਰਸ ਸਮਰਥਕ ਮੌਜੂਦ ਸਨ। ਇਸ ਦੌਰਾਨ ਪ੍ਰਿਯੰਕਾ ਲਈ ਵੀ ਵੱਡਾ ਸਮਰਥਨ ਨਜ਼ਰ ਆਇਆ। ਰਾਹੁਲ ਦਾ ਮੁਕਾਬਲਾ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਹੈ। ਇਰਾਨੀ ਭਲਕੇ ਨਾਮਜ਼ਦਗੀ ਦਾਖ਼ਲ ਕਰੇਗੀ।

Facebook Comment
Project by : XtremeStudioz