Close
Menu

ਰਾਹੁਲ, ਥੋਮਸ ਨੇ ਝੌਨੇ ਦੀ ਸਰਕਾਰੀ ਖ੍ਰੀਦ ਦੇ ਨਿਯਮਾਂ ‘ਚ ਛੋਟ ਦਿੱਤੇ ਜਾਣ ਦਾ ਦਿੱਤਾ ਭਰੋਸਾ : ਬਾਜਵਾ

-- 30 October,2013

1 (3)ਚੰਡੀਗੜ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕੁਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਕੇਂਦਰੀ ਖੁਰਾਕ ਮੰਤਰੀ ਪ੍ਰੋ. ਕੇ.ਵੀ ਥੋਮਸ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਫਦ ਨੂੰ ਜ਼ਲਦੀ ਹੀ ਪੰਜਾਬ ‘ਚ ਝੌਨੇ ਦੀ ਖ੍ਰੀਦ ਸਬੰਧੀ ਨਿਯਮਾਂ ‘ਚ ਛੋਟ ਦਿੱਤੇ ਜਾਣ ਦਾ ਫੈਸਲਾ ਲੈਣ ਭਰੋਸਾ ਦਿੱਤਾ ਹੈ।ਵਫਦ ‘ਚ ਕੁਲਹਿੰਦ ਕਾਂਗਰਸ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸ਼ਕੀਲ ਅਹਿਮਦ, ਹਰੀਸ਼ ਚੌਧਰੀ ਸਕੱਤਰ ਏ.ਆਈ.ਸੀ.ਸੀ, ਪ੍ਰਤਾਪ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਪ੍ਰਧਾਨ, ਕੁਲਜੀਤ ਸਿੰਘ ਨਾਗਰਾ, ਵਿਧਾਨਕਾਰ ਤੇ ਸਕੱਤਰ ਏ.ਆਈ.ਸੀ.ਸੀ ਅਤੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਲਿਬੜਾ, ਵਿਜੇ ਇੰਦਰ ਸਿੰਗਲਾ ਤੇ ਰਵਨੀਤ ਸਿੰਘ ਬਿੱਟੂ ਸ਼ਾਮਿਲ ਸਨ ਅਤੇ ਝੌਨੇ ਦੀ ਖਰੀਦ ਬਾਰੇ ਨਿਯਮਾਂ ਵਿਚ ਛੋਟ ਦੇਣ ਲਈ ਪਰਦੇਸ਼ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਵਿਰੋਧੀ ਧਿਰ ਦੇ ਨੇਤਾ ਸ਼ੀ. ਸੁਨੀਲ ਜਾਖੜ ਵਲੌ ਯਾਦ ਪਤਰ ਵੀ ਦਿਤਾ ।
ਬਾਜਵਾ ਨੇ ਇਸ ਦੌਰਾਨ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਫਸਲ ਨੂੰ ਵੇਚਣ ‘ਚ ਕਿਸਾਨਾਂ ਨੂੰ ਪੇਸ਼ ਆ ਰਹੀ ਤੰਗੀ ਬਾਰੇ ਜਾਣਕਾਰੀ ਦਿੱਤੀ। ਰਾਹੁਲ ਗਾਂਧੀ ਤੇ ਥੋਮਸ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਜਲਦੀ ਹੀ ਇਸ ‘ਤੇ ਫੈਸਲਾ ਲਏਗੀ।
ਰਾਹੁਲ ਗਾਂਧੀ ਨੂੰ ਦਿੱਤੇ ਮੰਗ ਪੱਤਰ ‘ਚ ਬਾਜਵਾ ਨੇ ਨਮੀ ਅਤੇ ਨੁਕਸਾਨ/ਬਦਰੰਗ ਝੌਨੇ ਸਬੰਧੀ ਵਰਤਮਾਨ ਕ੍ਰਮਵਾਰ 4 ਪ੍ਰਤੀਸ਼ਤ ਤੇ 17 ਤੋਂ 8 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਦੇ ਨਿਯਮਾਂ ‘ਚ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਚੋਲ ਲਈ ਵੀ ਇਸੇ ਤਰ•ਾਂ ਦੀਆਂ ਰਿਆਇਤਾਂ ਵਰਤਮਾਨ 3 ਤੇ 14 ਪ੍ਰਤੀਸ਼ਤ ਤੋਂ 6 ਤੇ 18 ਪ੍ਰਤੀਸ਼ਤ ਤੱਕ ਦਿੱਤੀਆਂ ਜਾ ਸਕਦੀਆਂ ਹਨ। ਬਾਜਵਾ ਨੇ ਕਿਹਾ ਕਿ ਖਰਾਬ ਮੌਸਮ ਦੇ ਚਲਦੇ ਝੌਨਾ ਬਦਰੰਗ ਹੋਇਆ ਅਤੇ ਨਮੀ ਦਾ ਪੱਧਰ 20 ਪ੍ਰਤੀਸ਼ਤ ਤੋਂ ਵੀ ਵੱਧ ਹੈ।
ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਸੂਬਾ ਸਰਕਾਰ ਦੀਆਂ ਏਜੰਸੀਆਂ ਵੱਲੋਂ ਸਹਿਯੋਗ ਨਾ ਦਿੱਤੇ ਜਾਣ ਕਾਰਨ ਆਪਣੀ ਫਸਲ ਨੂੰ ਵੇਚਣ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਘੱਟੋਂ ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ ਤੇ ਉਨ•ਾਂ ਨੂੰ 1345 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ ਸਿਰਫ 1000 ਰੁਪਏ ਦਿੱਤੇ ਜਾ ਰਹੇ ਹਨ। ਉਨ•ਾਂ ਨੇ ਕਿਹਾ ਕਿ ਬੀਤੇ ਸਾਲ ਪੰਜਾਬ ਨੂੰ ਕੇਂਦਰੀ ਪੂਲ ‘ਚ 128 ਮੀਟ੍ਰਿਕ ਟਨ ਅਨਾਜ ਦਿੱਤਾ ਸੀ ਅਤੇ ਇਸ ਸਾਲ ਦਾ ਟਾਰਗੇਟ 130 ਲੱਖ ਟਨ ਸੀ, ਜਦਕਿ ਹਾਲੇ ਤੱਕ ਸਿਰਫ 50 ਪ੍ਰਤੀਸ਼ਤ ਅਨਾਜ ਖ੍ਰੀਦਿਆ ਗਿਆ ਹੈ। ਬੀਤੇ ਸਾਲ ਹੁਣ ਤੱਕ 80 ਪ੍ਰਤੀਸ਼ਤ ਸਰਕਾਰੀ ਖ੍ਰੀਦਦਾਰੀ ਹੋ ਚੁੱਕੀ ਸੀ।

Facebook Comment
Project by : XtremeStudioz