Close
Menu

ਰਾਹੁਲ ਦੇ ਮਾਮਲੇ ਤੋਂ ਪੰਜਾਬ ਕਾਂਗਰਸ ਵਿੱਚ ਘਮਸਾਣ

-- 14 April,2015

ਚੰਡੀਗੜ੍ਹ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਬਾਰੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੲੇ ਸਟੈਂਡ ਕਾਰਨ ਪੰਜਾਬ ਕਾਂਗਰਸ ਵਿੱਚ ਘਮਸਾਣ ਸ਼ੁਰੂ ਹੋ ਗਿਅਾ ਹੈ। ੲਿਸ ਮੁੱਦੇ ੳੁਤੇ ਪੰਜਾਬ ਦੇ 33 ਵਿਧਾਇਕ ਕੈਪਟਨ ਦੇ ਹੱਕ ਵਿੱਚ ਅਾ ਗਏ ਹਨ, ਜਦੋਂ ਕਿ ਲੁਧਿਅਾਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਮੇਤ ਪੰਜਾਬ ਕਾਂਗਰਸ ਦੇ 25 ਅਾਗੂਅਾਂ ਨੇ ਦੋਸ਼ ਲਾੲਿਅਾ ਹੈ ਕਿ ਕੈਪਟਨ ਸਾਜ਼ਿਸ਼ ਤਹਿਤ ਜਿੱਥੇ ਰਾਹੁਲ ਗਾਂਧੀ ਦੇ ਅਕਸ ਨੂੰ ਢਾਹ ਲਾ ਰਹੇ ਹਨ, ੳੁਥੇ ਪਾਰਟੀ ਦੀ 19 ਅਪਰੈਲ ਨੂੰ ਦਿੱਲੀ ਵਿੱਚ ਹੋ ਰਹੀ ਕਿਸਾਨ ਰੈਲੀ ਨੂੰ ਵੀ ਸਾਬੋਤਾਜ ਕਰਨ ਦਾ ਯਤਨ ਕਰ ਰਹੇ ਹਨ।
ਪੰਜਾਬ ਕਾਂਗਰਸ ਦੇ 33 ਵਿਧਾਇਕਾਂ ਨੇ ਕੈਪਟਨ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰਨ ’ਤੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਨਿੰਦਾ ਕੀਤੀ। ਵਿਧਾਇਕਾਂ ਨੇ ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਸ੍ਰੀ ਬਾਜਵਾ ਵਰਗੇ ਕਾਂਗਰਸ ਦੇ ਸਭ ਤੋਂ ਘੱਟ ਹਰਮਨਪਿਆਰੇ ਆਗੂ ਪੰਜਾਬ ਵਿੱਚ ਸਭ ਤੋਂ ਵੱਧ ਹਰਮਨਪਿਆਰੇ ਆਗੂ ਕੈਪਟਨ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕਰ ਰਹੇ ਹਨ। ਜੇ ਸ੍ਰੀ ਬਾਜਵਾ ਸਮਝਦੇ ਹਨ ਕਿ ਕੈਪਟਨ ਖ਼ਿਲਾਫ਼ ਬੋਲ ਕੇ ਕੋਈ ਸਿਆਸੀ ਫਾਇਦਾ ਲੈ ਸਕਦੇ ਹਨ ਤਾਂ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ। ਇਹ ਬਿਆਨ ਜਾਰੀ ਕਰਨ ਵਾਲੇ 33 ਕਾਂਗਰਸੀ ਵਿਧਾਇਕਾਂ ਵਿੱਚ ਅਸ਼ਵਨੀ ਸੇਖੜੀ, ਜਗਮੋਹਨ ਸਿੰਘ ਕੰਗ, ਕੇਵਲ ਢਿੱਲੋਂ, ਰਾਣਾ ਗੁਰਜੀਤ ਸਿੰਘ, ਓ.ਪੀ. ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਜਿੰਦਰ ਰੰਧਾਵਾ, ਪ੍ਰਨੀਤ ਕੌਰ, ਰਣਦੀਪ ਨਾਭਾ, ਪਰਮਿੰਦਰ ਸਿੰਘ ਪਿੰਕੀ, ਡਾ. ਰਾਜ ਕੁਮਾਰ ਵੇਰਕਾ, ਰਮਨਜੀਤ ਸਿੰਘ ਸਿੱਕੀ, ਬਲਬੀਰ ਸਿੱਧੂ, ਕਰਨ ਕੌਰ ਬਰਾੜ, ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਰਜਨੀਸ਼ ਬੱਬੀ, ਸੰਗਤ ਸਿੰਘ ਗਿਲਜੀਆਂ, ਗੁਰਇਕਬਾਲ ਕੌਰ, ਹਰਚੰਦ ਕੌਰ, ਮੁਹੰਮਦ ਸਦੀਕ, ਨਵਤੇਜ ਚੀਮਾ, ਗੁਰਕੀਰਤ ਸਿੰਘ ਕੋਟਲੀ, ਅਜਾਇਬ ਸਿੰਘ ਭੱਟੀ, ਜੋਗਿੰਦਰ ਸਿੰਘ ਪੰਜਗਰਾਈਂ, ਸੁੱਖ ਸਰਕਾਰੀਆ, ਗੁਰਚਰਨ ਸਿੰਘ ਬੋਪਾਰਾਏ, ਅਮਰੀਕ ਢਿੱਲੋਂ, ਸ਼ਿਆਮ ਸੁੰਦਰ ਅਰੋੜਾ, ਅਰੁਨਾ ਚੌਧਰੀ, ਚਰਨਜੀਤ ਸਿੰਘ ਚੰਨੀ ਤੇ ਤਰਲੋਚਨ ਸਿੰਘ ਸੂੰਢ ਸ਼ਾਮਲ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਕੈਪਟਨ ਵਿਰੁੱਧ ਚੱਲਦੇ ਆ ਰਹੇ ਅਮਲੋਹ ਦੇ ਵਿਧਾਇਕ ਰਣਦੀਪ ਨਾਭਾ ਨੇ ਵੀ ਅੱਜ ਇਸ ਆਗੂ ਦੇ ਹੱਕ ਵਿੱਚ ਸਟੈਂਡ ਲੈਂਦਿਆਂ ਸ੍ਰੀ ਬਾਜਵਾ ਉਪਰ ਵਾਰ ਕੀਤਾ। ਉਂਜ ਕੈਪਟਨ ਦੇ ਅਤਿ ਨਜ਼ਦੀਕੀ ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਦਾ ਇਹ ਬਿਆਨ ਦਾਗਣ ਵਾਲਿਆਂ ਵਿੱਚ ਨਾਮ ਨਹੀਂ ਹੈ।
ਦੂਜੇ ਪਾਸੇ ਕੈਪਟਨ ਨੇ ਅੱਜ ਦੁਹਰਾਇਆ ਕਿ ਉਹ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਖ਼ਿਲਾਫ਼ ਨਹੀਂ ਹਨ ਪਰ ਇਹ ਉਨ੍ਹਾਂ ਲਈ ਪ੍ਰਧਾਨਗੀ ਸੰਭਾਲਣ ਦਾ ਢੁਕਵਾਂ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਵਿਦਾਈ ਨੇੜੇ ਆ ਗਈ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਸ੍ਰੀ ਜਾਖੜ ਨੇ ਇਸ ਮੁੱਦੇ ਉਪਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਕੈਪਟਨ-ਬਾਜਵਾ ਦਾ ਵਿਵਾਦ ਪਾਰਟੀ ਦੇ ਵਰਕਰਾਂ ਲਈ ਦੁਖਦਾਈ ਹੈ।

Facebook Comment
Project by : XtremeStudioz