Close
Menu

ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵਿਅੰਗ ਕੱਸਿਆ

-- 26 December,2018

ਨਵੀਂ ਦਿੱਲੀ, 26 ਦਸੰਬਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਵਰਕਰਾਂ ਦੇ ਪ੍ਰਸ਼ਨਾਂ ਦਾ ਉੱਤਰ ਹੀ ਨਹੀਂ ਦੇ ਰਹੇ ਹਨ, ਪ੍ਰੈੱਸ ਮੀਟ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਇਹ ਟਿੱਪਣੀ ਪ੍ਰਧਾਨ ਮੰਤਰੀ ਦੁਆਰਾ ਪਾਰਟੀ ਵਰਕਰ ਵੱਲੋਂ ਟੈਕਸ ਨੀਤੀ ’ਤੇ ਪੁੱਛੇ ਸਵਾਲ ਦੇ ਜਵਾਬ ਨੂੰ ਟਾਲਣ ’ਤੇ ਕੀਤੀ। ਵਰਕਰ ਨੇ ਪੋਲ ਬੂਥ ਵਰਕਰ ਕਾਨਫ਼ਰੰਸ ਦੌਰਾਨ ਕੇਂਦਰੀ ਕਰ ਨੀਤੀ ਕਾਰਨ ਮੱਧਵਰਗੀ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਪ੍ਰਸ਼ਨ ਪੁੱਛਿਆ ਸੀ। ਇਹ ਕਾਨਫ਼ਰੰਸ ਪ੍ਰਧਾਨ ਮੰਤਰੀ ਤਾਮਿਲਨਾਡੂ ਤੇ ਪੁੱਡੂਚੇਰੀ ਦੇ ਵਰਕਰਾਂ ਨਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ‘ਮਨਪਸੰਦ ਤੇ ਅਗਾਊਂ ਸੋਚੇ-ਵਿਚਾਰੇ ਪ੍ਰਸ਼ਨ’ ਹੀ ਪੁੱਛੇ ਜਾਣ ਦੀ ਸਕੀਮ ਕਮਾਲ ਦੀ ਹੈ, ਪਰ ਪਾਰਟੀ ਨੂੰ ਇਹ ਸਕੀਮ ਉੱਤਰ ਦੇਣ ਉੱਤੇ ਵੀ ਲਾਗੂ ਕਰ ਲੈਣੀ ਚਾਹੀਦੀ ਹੈ।

Facebook Comment
Project by : XtremeStudioz