Close
Menu

ਰਿਆਲ ਮੈਡਰਿਡ ਨੇ ਸੱਤਵੀਂ ਵਾਰ ਕਲੱਬ ਵਿਸ਼ਵ ਕੱਪ ਜਿੱਤਿਆ

-- 24 December,2018

ਅਬੂ ਧਾਬੀ, 24 ਦਸੰਬਰ
ਲੂਕਾ ਮੋਡ੍ਰਿਚ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰਿਆਲ ਮੈਡਰਿਡ ਨੇ ਲੰਘੇ ਦਿਨੀਂ ਮੇਜ਼ਬਾਨ ਅਲ ਆਇਨ ਨੂੰ 4-1 ਨਾਲ ਹਰਾ ਕੇ ਇਕ ਵਾਰ ਫਿਰ ਕਲੱਬ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ। ਯੂਰਪੀ ਚੈਂਪੀਅਨ ਮੈਡਰਿਡ ਨੇ ਰਿਕਾਰਡ ਸੱਤਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ। ਬੈਲੋਨ ਡੀ’ਓਰ ਪੁਰਸਕਾਰ ਜੇਤੂ ਮੋਡਰਿਚ ਨੇ 14ਵੇਂ ਮਿੰਟ ਵਿੱਚ ਗੋਲ ਕਰ ਕੇ ਰਿਆਲ ਮੈਡਰਿਡ ਨੂੰ 1-0 ਨਾਲ ਅੱਗੇ ਕਰ ਦਿੱਤਾ ਜਿਸ ਤੋਂ ਬਾਅਦ ਮਾਰਕੋਸ ਲਾਰੈਂਟੇ ਨੇ ਟੀਮ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਮੋਡਰਿਚ ਨੇ 79ਵੇਂ ਮਿੰਟ ਵਿੱਚ ਸ਼ਾਨਦਾਰ ਕਾਰਨਰ ਕਿੱਕ ’ਤੇ ਸਰਜੀਓ ਰਾਮੋਸ ਦੀ ਗੋਲ ਵਿੱਚ ਮਦਦ ਕੀਤੀ ਜਿਸ ਨਾਲ ਰਿਆਲ ਮੈਡਰਿਡ ਨੇ 3-0 ਦੀ ਬੜ੍ਹਤ ਬਣਾਈ। ਸੁਕਾਸਾ ਸ਼ਿਓਤਾਨੀ ਨੇ ਅਲ ਆਇਨ ਵੱਲੋਂ ਗੋਲ ਕੀਤਾ ਪਰ ਉਸ ਦੇ ਸਾਥੀ ਯਾਹੀਆ ਨਾਦੇਰ ਨੇ ਇੰਜਰੀ ਟਾਈਮ ’ਚ ਆਤਮਘਾਤੀ ਗੋਲ ਕਰ ਕੇ ਰਿਆਲ ਮੈਡਰਿਡ ਦੀ 4-1 ਨਾਲ ਜਿੱਤ ਯਕੀਨੀ ਬਣਾਈ।

Facebook Comment
Project by : XtremeStudioz