Close
Menu

ਰਿਓ ਓਪਨ ‘ਚ ਖੇਡਣਗੇ : ਨਡਾਲ

-- 18 September,2013

Rafael-Nadal_10

ਰਿਓ ਡੀ ਜੇਨੇਰਿਯੋ—18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦਾ ਦੂਜਾ ਰੈਂਕ ਹਾਸਲ ਪੁਰਸ਼ ਟੈਨਿਸ ਸਟਾਰ ਸਪੇਨ ਦੇ ਰਾਫੇਲ ਨਡਾਲ ਨੇ ਅਗਲਾ ਸਾਲ ਰਿਓ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਵਰਜ਼ਨ ‘ਚ ਖੇਡਣ ਦੀ ਪੁਸ਼ਟੀ ਕੀਤੀ ਹੈ। ਇਸ ਦੀ ਜਾਣਕਾਰੀ ਬ੍ਰਾਜ਼ੀਲ ਦੇ ਟੈਨਿਸ ਅਧਿਕਾਰੀਆਂ ਨੇ ਦਿੱਤੀ। ਇਹ ਟੂਰਨਾਮੈਂਟ ਪਹਿਲੀ ਵਾਰੀ ਖੇਡਿਆ ਜਾਵੇਗਾ। ਇਸ ਨੂੰ ਏ.ਟੀ.ਪੀ.500 ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਜਾਕੀ ਕਲੱਬ ਬ੍ਰਾਜ਼ੀਲਿਅਰੋ ‘ਚ 15 ਤੋਂ 23 ਫਰਵਰੀ ‘ਚ ਆਯੋਜਿਤ ਹੋਵੇਗਾ। ਨਡਾਲ ਨੇ ਕਿਹਾ ਕਿ ਮੈਂ ਪਹਿਲੀ ਵਾਰੀ ਆਯੋਜਿਤ ਹੋ ਰਹੇ ਰਿਓ ਓਪਨ ‘ਚ ਖੇਡਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਮੈਂ ਇਸ ਸ਼ਹਿਰ ਬਾਰੇ ਕਈ ਚੰਗੀਆਂ ਗੱਲਾ ਸੁਣੀਆਂ ਹਨ ਅਤੇ ਹੁਣ ਮੈਨੂੰ ਇਸ ਨੂੰ ਨੇੜਿਓ ਤੋਂ ਦੇਖਣ ਦਾ ਮੌਕਾ ਮਿਲੇਗਾ। ਨਡਾਲ ਇਸ ਸਾਲ ਫਰਵਰੀ ‘ਚ ਰੈਂਕ ਸੂਚੀ ‘ਚ ਪੰਜਵੇਂ ਨੰਬਰ ਤੋਂ ਖਿਸਕ ਗਏ ਸਨ। ਪਰ ਫ੍ਰੇਂਚ ਓਪਨ ਅਤੇ ਅਮਰੀਕੀ ਓਪਨ ਖਿਤਾਬ ਜਿੱਤਣ ਦੇ ਨਾਲ ਉਹ ਇਕ ਵਾਰ ਫਿਰ ਦੂਜੇ ਕਰਮ ਤੱਕ ਪਹੁੰਚ ਗਏ ਹਨ। ਕ੍ਰੋਏਸ਼ੀਆ ਦੇ ਨੋਵਾਕ ਜੋਕੋਵਿਕ ਰੈਂਕ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ।

Facebook Comment
Project by : XtremeStudioz