Close
Menu

ਰਿਜ਼ਰਵ ਬੈਂਕ ਨੇ ਨਾ ਘਟਾਈਅਾਂ ਬੈਂਕ ਦਰਾਂ

-- 08 April,2015

ਮੁੰਬੲੀ, ਭਾਰਤੀ ਰਿਜ਼ਰਵ ਬੈਂਕ (ਅਾਰਬੀਅਾੲੀ) ਨੇ ਮੁੱਖ ਵਿਅਾਜ ਦਰਾਂ ਵਿੱਚ ਪਿਛਲੇ ਤਿੰਨ ਮਹੀਨਿਅਾਂ ਦੌਰਾਨ ਕੀਤੀਅਾਂ ਦੋ ਕਟੌਤੀਅਾਂ ਤੋਂ ਬਾਅਦ ਅੱਜ ਚਾਲੂ ਮਾਲੀ ਸਾਲ ਦੇ ਪਹਿਲੇ ਦੋਮਾਹੀ ਮੁਦਰਾ ਨੀਤੀ ਰੀਵਿੳੂ ਵਿੱਚ ਵਿਅਾਜ ਦਰਾਂ ’ਚ ਕੋੲੀ ਤਬਦੀਲੀ ਨਹੀਂ ਕੀਤੀ। ੲਿਸ ਕਾਰਨ ਸਨਅਤ ਅਤੇ ਖ਼ਪਤਕਾਰਾਂ ਨੂੰ ਜਿਥੇ ਨਿਰਾਸ਼ਾ ਹੋੲੀ, ੳੁਥੇ ਦੇਸ਼ ਦੀਅਾਂ ਬੈਕਾਂ ਵੱਲੋਂ ਖ਼ਪਤਕਾਰਾਂ ਨੂੰ ਦਿੱਤੇ ਕਰਜ਼ਿਅਾਂ ਦੀਅਾਂ ਵਿਅਾਜ ਦਰਾਂ ਘਟਾੳੁਣ ਤੋਂ ਨਾਂਹ ਕਰ ਦਿੱਤੇ ਜਾਣ ਨੂੰ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਵੱਲੋਂ ‘ਬਕਵਾਸ’ ਕਰਾਰ ਦਿੱਤੇ ਜਾਣ ਨਾਲ ਦੋਵੇਂ ਧਿਰਾਂ ਦਰਮਿਅਾਨ ਲਫ਼ਜ਼ੀ ਜੰਗ ਵੀ ਛਿਡ਼ ਪੲੀ ਹੈ। ਸ੍ਰੀ ਰਾਜਨ ਨੇ ਕਿਹਾ ਕਿ ਦਰਾਂ ਵਿੱਚ ਤਬਦੀਲੀ ਸਬੰਧੀ ਕੋੲੀ ਵੀ ਫ਼ੈਸਲਾ ਦੇਸ਼ ਵਿੱਚ ਬੇਮੌਸਮੀ ਬਾਰਸ਼ ਦੇ ਖ਼ੁਰਾਕੀ ਮਹਿੰਗਾੲੀ ਦਰ ੳੁਤੇ ਪੈਣ ਵਾਲੇ ਅਸਰ ਨੂੰ ਦੇਖ ਕੇ ਹੀ ਲਿਅਾ ਜਾਵੇਗਾ।
ਦੱਸਣਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ੳੁਹ ਵਿਅਾਜ ਦਰਾਂ ਵਿੱਚ ਕੀਤੀਅਾਂ ਪਿਛਲੀਅਾਂ ਦੋਵਾਂ  ਕਟੌਤੀਅਾਂ ਦਾ ਫਾੲਿਦਾ ਕਰਜ਼ਿਅਾਂ ਦੀਅਾਂ ਵਿਅਾਜ ਦਰਾਂ ਘਟਾ ਕੇ ਅਾਮ ਖ਼ਪਤਕਾਰਾਂ ਤੱਕ ਪਹੁੰਚਾੳੁਣ। ਦੂਜੇ ਪਾਸੇ ਦੇਸ਼ ਦੀਅਾਂ ਮੋਹਰੀ ਬੈਂਕਾਂ ਦਾ ਕਹਿਣਾ ਹੈ ਕਿ ਕਰਜ਼ਿਅਾਂ ਦੀਅਾਂ ਵਿਅਾਜ ਦਰਾਂ ਘਟਾੳੁਣ ਦੇ ਅਮਲ ਨੂੰ ਅਕਸਰ ਸਮਾਂ ਲੱਗ ਜਾਂਦਾ ਹੈ ਅਤੇ ੲਿਹ ਕਮੀ ਦੋ-ਤਿੰਨ ਮਹੀਨਿਅਾਂ ਵਿੱਚ ਕੀਤੀ ਜਾ ਸਕਦੀ ਹੈ।
ੳੁਧਰ ਸ੍ਰੀ ਰਾਜਨ ਨੇ ਕਿਹਾ, ‘‘ਬੈਂਕ ਪੈਸੇ ਨੂੰ ਜੱਫਾ ਮਾਰ ਕੇ ਬੈਠੇ ਹੋੲੇ ਹਨ, ਜਦੋਂਕਿ ੳੁਨ੍ਹਾਂ ਦੀ ਰਕਮਾਂ ਦੇਣ ਦੀ ਲਾਗਤ ਵਿੱਚ ਕਮੀ ਅਾੲੀ ਹੈ, ਪਰ ੲਿਹ ਦਾਅਵਾ ਕਰਨਾ ਕਿ ਕਮੀ ਨਹੀਂ ਅਾੲੀ ੲਿਕ ਬਕਵਾਸ ਹੈ।’’ ੳੁਨ੍ਹਾਂ ਕਿਹਾ ਕਿ ਦਰਾਂ ਵਿੱਚ ਹੋਰ ਕਟੌਤੀ ਸਮੁੱਚੇ ਅਾਰਥਿਕ ਹਾਲਾਤ ਨੂੰ ਦੇਖ ਕੇ ਹੀ ਕੀਤੀ ਜਾਵੇਗੀ, ਜੋ ਬੈਂਕਾਂ ਵੱਲੋਂ ਪਹਿਲੀਅਾਂ ਕਟੌਤੀਅਾਂ ਦਾ ਲਾਭ ਗਾਹਕਾਂ ਨੂੰ ਦੇਣ ਦੇ ਨਾਲ-ਨਾਲ ਖ਼ੁਰਾਕੀ ਮਹਿੰਗਾੲੀ ਦਰ ਵਰਗੇ ਤੱਥਾਂ ੳੁਤੇ ਵੀ ਮੁਨੱਸਰ ਕਰੇਗੀ।
ਰਿਜ਼ਰਵ ਬੈਂਕ ਦੇ ੲਿਸ ਫ਼ੈਸਲੇ ਨਾਲ ਰੈਪੇ ਰੋਟ, ਭਾਵ ਜਿਸ ਦਰ ੳੁਤੇ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ, 7.5 ਫ਼ੀਸਦੀ ਹੀ ਰਹੇਗਾ। ੲਿਸੇ ਤਰ੍ਹਾਂ ਨਕਦ ਰਾਖਵਾਂ ਅਨੁਪਾਤ ਭਾਵ ਅਾਪਣਾ ਜਿੰਨਾ ਹਿੱਸਾ ਬੈਂਕਾਂ ਨੂੰ ਰਿਜ਼ਰਵ ਬੈਂਕ ਕੋਲ ਰੱਖਣਾ ਪੈਂਦਾ ਹੈ, 4 ਫ਼ੀਸਦੀ ਰਹੇਗਾ। ਬੈਂਕ ਦਰ ਨੂੰ ਵੀ 8.5 ਫ਼ੀਸਦੀ ਰੱਖਿਅਾ ਗਿਅਾ ਹੈ। ਉਂਜ ਬੀਤੇ ਜਨਵਰੀ ਮਹੀਨੇ ਤੋਂ ਰਿਜ਼ਰਵ ਬੈਂਕ ਨੇ ਮੁੱਖ ਦਰਾਂ ਵਿੱਚ 0.50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਅਾਰਬੀਅਾੲੀ ਵੱਲੋਂ ਜ਼ੋਰ ਦਿੱਤੇ ਜਾਣ ਤੋਂ ਬਾਅਦ ਅੱਜ ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਅੈਸਬੀਅਾੲੀ)   ਅਤੇ ਐਚਡੀਐਫਸੀ ਬੈਂਕ ਨੇ ਅਾਪਣੀਅਾਂ ਵਿਅਾਜ ਦਰਾਂ ਵਿੱਚ 15 ਬੀਪੀਅੈਸ ਦੀ ਕਟੌਤੀ ਕਰ ਦਿੱਤੀ। ੲਿਸ ਤਰ੍ਹਾਂ ਅੈਸਬੀਅਾੲੀ ਦੀ ਦਰ ਘਟ ਕੇ 9.85 ਫ਼ੀਸਦੀ ਰਹਿ ਗੲੀ ਹੈ। ੲਿਹ ਦਰ 10 ਅਪਰੈਲ ਤੋਂ ਲਾਗੂ ਹੋਵੇਗੀ।

Facebook Comment
Project by : XtremeStudioz