Close
Menu

ਰਿਤਿਕ ਨਾਲ ਰੋਮਾਂਸ ਕਰਨਾ ਚਾਹੁੰਦੀ ਹਾਂ : ਵਾਣੀ ਕਪੂਰ

-- 29 September,2013

ਮੁੰਬਈ,29 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦਿੱਲੀ ਦੀ ਆਮ ਕੁੜੀ ਤੋਂ ਮੁੰਬਈ ਦੀ ਮਸ਼ਹੂਰ ਮਾਡਲ ਅਤੇ ਹੁਣ ਯਸ਼ਰਾਜ ਬੈਨਰ ਦੀ ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਬਾਲੀਵੁੱਡ ਸਟਾਰ ਬਣਨ ਦਾ ਸਫਰ ਪੂਰਾ ਕਰਨ ਵਾਲੀ ਵਾਣੀ ਕਪੂਰ ਆਪਣੀ ਪਹਿਲੀ ਫਿਲਮ ਨੂੰ ਮਿਲੀ ਪ੍ਰਸ਼ੰਸਾ ਤੋਂ ਕਾਫੀ ਉਤਸ਼ਾਹਿਤ ਹੈ। ਬਾਲੀਵੁੱਡ ‘ਚ ਰੋਮਾਂਟਿਕ ਫਿਲਮ ਨਾਲ ਸ਼ੁਰੂਆਤ ਕਰਨ ਵਾਲੀ ਵਾਣੀ ਦੇ ਰੀਅਲ ਲਾਈਫ ਰੋਮਾਂਸ ਬਾਰੇ ਪੁੱਛਣ ‘ਤੇ ਉਸ ਦਾ ਕਹਿਣਾ ਸੀ, ”ਮੇਰੀ ਜ਼ਿੰਦਗੀ ‘ਚ ਕੋਈ ਰੋਮਾਂਸ ਨਹੀਂ ਹੈ। ਮੈਨੂੰ ਫਿਲਮੀ ਰੋਮਾਂਸ ‘ਚ ਕੋਈ ਵਿਸ਼ਵਾਸ ਨਹੀਂ ਹੈ। ਮੈਨੂੰ ਦਿਖਾਵੇ ਨਾਲ ਭਰੇ ਪਿਆਰ ਦੇ ਇਜ਼ਹਾਰ ਦੀ ਚਾਹਤ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਮੈਨੂੰ ਚਾਹੁਣ ਵਾਲਾ ਮਰਦ ਉਹੀ ਦਿਸੇ, ਜੋ ਉਹ ਸੱਚਮੁਚ ‘ਚ ਹੈ। ਮੈਂ ਚਾਹਾਂਗੀ ਕਿ ਮੈਨੂੰ ਫਿਲਮ ਦਿਖਾਉਣ ਲਿਜਾਏ, ਅਸੀਂ ਇਕੱਠੇ ਖਾਣਾ ਖਾਈਏ ਅਤੇ ਮਸਤੀ ਕਰੀਏ ਪਰ ਮੈਨੂੰ ਰੋਮਾਂਟਿਕ ਕੈਂਡਲ ਲਾਈਟ ਡਿਨਰ ‘ਚ ਵਿਸ਼ਵਾਸ ਨਹੀਂ ਹੈ।” ਤਾਂ ਉਸ ਨੂੰ ਆਪਣੇ ਲਈ ਕਿਹੋ ਜਿਹੇ ਮਰਦ ਦੀ ਚਾਹਤ ਹੈ, ਪੁੱਛਣ ‘ਤੇ ਵਾਣੀ ਕਹਿੰਦੀ ਹੈ, ”ਯਾਰ ਪਹਿਲਾਂ ਸੋਚਦੀ ਸੀ ਕਿ ਉਹ ਅਜਿਹਾ ਹੋਣਾ ਚਾਹੀਦੈ, ਹੈਂਡਸਮ ਹੋਣਾ ਚਾਹੀਦੈ ਪਰ ੇਹੁਣ ਮੈਂ ਪਰਪੱਕ ਹੋ ਚੁੱਕੀ ਹਾਂ ਅਤੇ ਕਹਿ ਸਕਦੀ ਹਾਂ ਕਿ ਚਲੋ ਯਾਰ ਉਹ 10 ‘ਚੋਂ 6.5 ਹੋਵੇਗਾ ਤਾਂ ਵੀ ਚੱਲੇਗਾ, ਜਦੋਂ ਤੱਕ ਕਿ ਉਹ ਮੇਰੇ  ਪ੍ਰਤੀ ਸਮਰਪਿਤ ਰਹੇ।” ਇੰਡਸਟਰੀ ਦੇ ਹੀਰੋਜ਼ ਵਿਚੋਂ ਵਾਣੀ ਰਿਤਿਕ ਰੋਸ਼ਨ ਨਾਲ ਫਿਲਮ ਕਰਨਾ ਚਾਹੁੰਦੀ ਹੈ। ਉਸ ਦਾ ਕਹਿਣਾ ਹੈ, ”ਅਸਲ ‘ਚ ਮੈਂ ਉਨ੍ਹਾਂ ਨਾਲ ਰੋਮਾਂਸ ਕਰਨਾ ਚਾਹੁੰਦੀ ਹਾਂ।”

Facebook Comment
Project by : XtremeStudioz