Close
Menu

ਰਿਤਿਕ ਨੂੰ ਗਲੇ ਲਗਾ ਸਾਬਕਾ ਪਤਨੀ ਸੁਜ਼ੈਨ ਨੇ ਕੀਤੀ ‘ਕਾਬਿਲ’ ਦੀ ਤਾਰੀਫ

-- 22 January,2017
ਮੁੰਬਈ— ਇੰਟੀਰੀਅਰ ਡਿਜ਼ਾਈਨਰ ਸੁਜ਼ੈਨ ਖਾਨ ਨੇ ਫਿਲਮ ‘ਕਾਬਿਲ’ ‘ਚ ਆਪਣੇ ਸਾਬਕਾ ਪਤੀ ਰਿਤਿਕ ਰੌਸ਼ਨ ਦੇ ਅਭਿਨੈ ਦੀ ਤਾਰੀਫ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤੀ ਸਿਨੇਮਾ ‘ਚ ਇਹ ਸਭ ਤੋਂ ਜ਼ਿਆਦਾ ਦਿਲ ਨੂੰ ਛੂਹਣ ਵਾਲਾ ਅਭਿਨੈ ਹੈ। ਸੁਜ਼ੈਨ ਨੇ ਐਤਵਾਰ ਨੂੰ ਟਵਿਟਰ ਰਾਹੀਂ ਰਿਤਿਕ ਦੀ ਤਾਰੀਫ ਕਰਦਿਆਂ ਅਭਿਨੇਤਰੀ ਯਾਮੀ ਗੌਤਮ ਤੇ ‘ਕਾਬਿਲ’ ਦੇ ਨਿਰਦੇਸ਼ਕ ਸੰਜੇ ਗੁਪਤਾ ਨੂੰ ਵਧਾਈ ਦਿੱਤੀ।
ਸੁਜ਼ੈਨ ਨੇ ਟਵੀਟ ਕੀਤਾ, ‘ਭਾਰਤੀ ਸਿਨੇਮਾ ‘ਚ ਸਭ ਤੋਂ ਜ਼ਿਆਦਾ ਦਿਲ ਨੂੰ ਛੂ ਲੈਣ ਵਾਲਾ ਅਭਿਨੈ ਰਿਤਿਕ! ‘ਕਾਬਿਲ’ ਤੁਹਾਨੂੰ ਭਾਵੁਕ ਕਰ ਦੇਵੇਗਾ। ਫਿਲਮ ਦੀ ਟੀਮ ਯਾਮੀ ਗੌਤਮ ਤੇ ਸੰਜੇ ਗੁਪਤਾ ਨੂੰ ਵਧਾਈ।’ ਸੁਜ਼ੈਨ ਨੇ ਇੰਸਟਾਗ੍ਰਾਮ ‘ਤੇ ਫਿਲਮ ‘ਬੈਂਗ ਬੈਂਗ’ ਦੇ ਅਭਿਨੇਤਾ ਨੂੰ ਗਲੇ ਲਗਾਉਂਦਿਆਂ ਇਕ ਤਸਵੀਰ ਵੀ ਸ਼ੇਅਰ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਰਿਤਿਕ ‘ਤੇ ਬਹੁਤ ਮਾਣ ਹੈ।
Facebook Comment
Project by : XtremeStudioz