Close
Menu

ਰਿਤੁ ਮਲਿਕ ਕਾਂਸੀ ਦੀ ਦੌੜ ‘ਚ, ਸਾਕਸ਼ੀ, ਰਿਤੁ ਫੋਗਾਟ ਹਾਰੀਆਂ

-- 24 October,2018

ਬੁਡਾਪੇਸਟ : ਰਿਤੁ ਮਲਿਕ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਜਗ੍ਹਾ ਬਣਾ ਕੇ ਭਾਰਤ ਦੀ ਤਮਗੇ ਦੀ ਉਮੀਦ ਨੂੰ ਬਰਕਰਾਰ ਰੱਖਿਆ। ਦੂਜੇ ਪਾਸੇ ਸਾਕਸ਼ੀ ਮਲਿਕ ਅਤੇ ਰਿਤੁ ਫੋਗਾਟ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਰਿਤੁ ਮਲਿਕ ਨੇ ਰੇਪਚੇਜ਼ ਦੌਰ ‘ਚ 2 ਵਾਰ ਪਿੱਛੇ ਰਹਿਣ ਦੇ ਬਾਵਜੂਦ ਬੁਲਗਾਰੀਆ ਦੀ ਸੋਫੀਆ ਰਿਸਤੋਵਾ ਨੂੰ 9-8 ਨਾਲ ਹਰਾਇਆ। ਉਹ ਪਹਿਲੇ ਪੀਰੀਅਡ ਤੋਂ ਬਾਅਦ 0-3 ਨਾਲ ਪਿੱਛੇ ਚੱਲ ਰਹੀ ਸੀ। ਦੂਸਰੇ ਪੀਰੀਅਡ ਵਿਚ 4 ਅੰਕ ਬਣਾਉਣ ਨਾਲ ਉਹ ਅੱਗੇ ਹੋ ਗਈ।

ਬੁਲਗਾਰੀਆਈ ਪਹਿਲਵਾਨ ਨੇ ਹਾਲਾਂਕਿ ਜਲਦ ਹੀ ਬੜ੍ਹਤ ਹਾਸਲ ਕਰ ਲਈ ਪਰ ਰਿਤੁ ਮਲਿਕ 4 ਅੰਕ ਬਣਾ ਕੇ 9-6 ਨਾਲ ਅੱਗੇ ਹੋ ਗਈ। ਉਸ ਨੂੰ ਕਾਂਸੀ ਤਮਗੇ ਦੇ ਮੁਕਾਬਲੇ ਇਸ ਸਾਲ ਦੀ ਵਿਸ਼ਵ ਕੱਪ ਸੋਨ ਤਮਗਾ ਜੇਤੂ ਜਾਪਾਨ ਦੀ ਆਇਨਾ ਗੋਮਪੇਈ ਨਾਲ ਭਿੜਨਾ ਪਵੇਗਾ। ਓਲੰਪਿਕ ਤਮਗਾ ਜੇਤੂ ਸਾਕਸ਼ੀ ਨੂੰ ਹਾਲਾਂਕਿ 62 ਕਿ. ਗ੍ਰਾ. ਵਿਚ ਜਾਪਾਨ ਦੀ ਯੂਕਾਕੋ ਕਵਾਈ ਹੱਥੋਂ 2-16 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾਵਾਂ ਦੇ 50 ਕਿ. ਗ੍ਰਾ. ਭਾਰ ਵਰਗ ਵਿਚ ਰਿਤੁ ਫੋਗਾਟ ਕੁਆਰਟਰ ਫਾਈਨਲ ਵਿਚ ਯੂ ਸੁਸਾਕੀ ਕੋਲੋਂ ਹਾਰ ਗਈ।

Facebook Comment
Project by : XtremeStudioz