Close
Menu

ਰਿਸ਼ਵਤਖੋਰੀ ਦਾ ਨੈੱਟਵਰਕ ਲੋਕਾਂ ਦੀ ਮਦਦ ਨਾਲ ਤੋੜਾਂਗੇ : ਭਗਵੰਤ ਮਾਨ

-- 11 April,2015

ਧਨੌਲਾ,  ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਹਰ ਖੇਤਰ ‘ਚ ਹੇਠਾਂ ਤੋਂ ਲੈ ਕੇ ਉਪਰ ਤਕ ਫੈਲਿਆ ਰਿਸ਼ਵਤਖੋਰੀ ਦਾ ਨੈੱਟਵਰਕ ਲੋਕਾਂ ਦੀ ਮਦਦ ਨਾਲ ਤੋੜਾਂਗੇ। ਇਹ ਪ੍ਰਗਟਾਵਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕੱਟੂ ਪਿੰਡ ਦੀ ਸੱਥ ਵਿਚ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ੍ਹਾਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੇ ਪੱਛੜੀਆਂ ਸ਼੍ਰੇਣੀਆਂ ‘ਚ ਨਾ ਆਉਣ ਦੇ ਕੇਸ ਵਿਚ ਅਕਾਲੀ ਦਲ ‘ਤੇ ਟਕੋਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਇਹ ਪੰਥਕ ਹੋਣ ਦਾ ਦਾਅਵਾ ਕਰਕੇ ਭੇਦਭਾਵ ਨਾ ਕਰਨ ਦੀ ਹਾਮੀ ਭਰਦੇ ਹਨ ਅਤੇ ਦੂਜੇ ਪਾਸੇ ਆਪਣੀ ਹੀ ਨੀਤੀ ਦਾ ਵਿਰੋਧ ਕਰਕੇ ਅਜਿਹੀਆਂ ਕਾਰਵਾਈਆਂ ਕਰਦੇ ਹਨ।
ਉਨ੍ਹਾਂ ਬੁਢਾਪਾ ਪੈਨਸ਼ਨਾਂ ਨਾ ਦੇਣ ‘ਤੇ ਚੁਟਕੀ ਲੈਦਿਆਂ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਤਨਖਾਹਾਂ ਤਾਂ ਪਹਿਲੀ ਤਰੀਕ ਤੋਂ ਪਹਿਲਾਂ ਹੀ ਇਨ੍ਹਾਂ ਦੇ ਖਾਤਿਆਂ ਵਿਚ ਪੈ ਜਾਂਦੀਆਂ ਹਨ ਪਰ ਬਜ਼ੁਰਗਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਰਕਾਰੀ ਸਕੂਲਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਸਟਰਾਂ ਦੀ ਘਾਟ ਕਾਰਨ, ਵਿਦਿਆਰਥੀਆਂ ਨੂੰ ਸਹੀ ਢੰਗ ਨਾਲ ਸਿੱਖਿਆ ਨਹੀਂ ਮਿਲ ਰਹੀ। ਸਕੂਲਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਪੈਸੇ ਨਹੀਂ ਦਿੱਤੇ ਜਾ ਰਹੇ। ਇਸ ਮੌਕੇ ਪੰਚਾਇਤ ਸਮੇਤ ਪਿੰਡ ਦੇ ਮੋਹਤਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Facebook Comment
Project by : XtremeStudioz