Close
Menu

ਰੀਅਲ ਮੈਡ੍ਰਿਡ ਨੇ ਡ੍ਰਾ ਖੇਡਿਆ, ਬਾਰਸੀਲੋਨਾ ਜਿੱਤਿਆ

-- 15 September,2013

foot

ਮੈਡ੍ਰਿਡ- 15 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਰਿਕਾਰਡ ਰਕਮ ‘ਚ ਕਰਾਰ ਕਰਨ ਵਾਲੇ ਗੇਰੇਥ ਬੇਲ ਨੇ ਰੀਅਲ ਮੈਡ੍ਰਿਡ ਲਈ ਲੰਬੇ ਇੰਤਜ਼ਾਰ ਤੋਂ ਬਾਅਦ ਸ਼ਿਰਕਤ ਮੈਚ ‘ਚ ਗੋਲ ਕੀਤਾ ਪਰ ਉਸ ਦੀ ਟੀਮ ਨੂੰ ਸਪੈਨਿਸ਼ ਲੀਗ ਲਾ ਲੀਗਾ ‘ਚ ਵਿਲਾਰੀਅਲ ਨਾਲ 2-2 ਨਾਲ ਸਬਰ ਕਰਨਾ ਪਿਆ। ਇਸ ਮਹੀਨੇ ਟੋਟੇਨਹਮ ‘ਚ ਰਿਪੋਰਟਾਂ ਅਨੁਸਾਰ ਬੇਲ ਨੇ ਲਗਭਗ 8 ਕਰੋੜ ਯੂਰੋ ਦੀ ਰਿਕਾਰਡ ਰਕਮ ਵਿਚ ਕਰਾਰ ਕੀਤਾ। ਮੈਚ ‘ਚ ਵਿਲਾਰੀਆਲ ਵੱਲੋਂ ਕਾਨੀ ਨੇ 21ਵੇਂ ਮਿੰਟ ‘ਚ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ਪਰ ਪਹਿਲਾ ਹਾਫ ਖਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਬੇਲ ਨੇ ਗੋਲ ਕਰਕੇ ਮੈਡ੍ਰਿਡ ਨੂੰ ਬਰਾਬਰੀ ਦਿਵਾ ਦਿੱਤੀ। ਕ੍ਰਿਸਟੀਆਨੋ ਰੋਨਾਲਡੋ ਨੇ 64ਵੇਂ ਮਿੰਟ ‘ਚ ਗੋਲ ਕਰਕੇ ਮੈਡ੍ਰਿਡ ਨੂੰ 2-1 ਨਾਲ ਅੱਗੇ ਕਰ ਦਿੱਤਾ ਪਰ ਵਿਲਾਰੀਅਲ ਦੇ ਡੋਸ ਸਾਂਤੋਸ ਨੇ  70ਵੇਂ ਮਿੰਟ ‘ਚ ਗੋਲ ਕਰਕੇ ਮੈਚ ਡ੍ਰਾ ਕਰਾ ਦਿੱਤਾ।
ਦੂਜੇ ਪਾਸੇ ਬਾਰਸੀਲੋਨਾ ਨੇ 100 ਫੀਸਦੀ ਦਾ ਰਿਕਾਰਡ ਜਾਰੀ ਰੱਖਦੇ ਹੋਏ ਵਿਵਾਦਪ੍ਰਸਤ ਹਾਲਾਤਾਂ ‘ਚ ਸੇਵਿਲਾ ‘ਤੇ 3-2 ਨਾਲ ਜਿੱਤ ਦਰਜ ਕੀਤੀ।

Facebook Comment
Project by : XtremeStudioz