Close
Menu

ਰੀਓ ਓਲੰਪਿਕ ਤੋਂ ਬਾਅਦ ਸੰਨਿਆਸ ਲਵੇਗਾ ਬੋਲਟ

-- 05 September,2013

game52.jpg52-640x360

ਬਰੂਸੇਲਸ- 5 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ ਨੇ 2016 ‘ਚ ਰੀਓ ਡੀ ਜਨੇਰੀਓ ‘ਚ ਹੋਣ ਵਾਲੇ ਓਲੰਪਿਕ ਤੋਂ ਬਾਅਦ ਸੰਨਿਆਸ ਲੈਣ ਦੀ ਯੋਜਨਾ ਬਣਾਈ ਹੈ। ਬੋਲਟ ਨੇ ਕਿਹਾ ਹੈ ਕਿ ਉਹ ਰੀਓ ‘ਚ ਗੋਲਡ ਮੈਡਲ ਜਿੱਤਣਾ ਚਾਹੁੰਦਾ ਹੈ ਅਤੇ ਅਗਲੇ ਸਾਲ 200 ਮੀਟਰ ‘ਚ ਇਕ ਹੋਰ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ। ਨਾਲ ਹੀ ਰਾਸ਼ਟਰਮੰਡਲ ਖੇਡਾਂ ‘ਚ ਗੋਲਡ ਮੈਡਲ ਵੀ ਜਿੱਤਣਾ ਚਾਹੁੰਦਾ ਹੈ। ਬੋਲਟ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮੈਂ ਕਾਫੀ ਵਧੀਆ ਲੈਅ ‘ਚ ਹਾਂ। ਮੈਂ ਰੀਓ ‘ਚ ਜਾਊਂਗਾ ਅਤੇ ਉਹ ਕਰੂੰਗਾ ਜੋ ਮੈਨੂੰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸੰਨਿਆਸ ਲੈਣ ਦਾ ਸਹੀ ਸਮਾਂ ਹੋਵੇਗਾ, ਸਿਖਰ ‘ਤੇ ਰਹਿੰਦੇ ਹੋਏ।’ ਮਾਸਕੋ ‘ਚ ਪਿਛਲੇ ਮਹੀਨੇ ਤਿੰਨ ਸੋਨ ਤਮਗਾ ਜਿੱਤਣ ਵਾਲੇ ਬੋਲਟ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦਾ ਸਭ ਤੋਂ ਸਫਲ ਖਿਡਾਰੀ ਬਣ ਗਿਆ ਹੈ। ਉਸ ਨੇ ਹੁਣ ਤੱਕ 8 ਸੋਨ ਅਤੇ 2 ਕਾਂਸੀ ਤਮਗੇ ਜਿੱਤੇ ਹਨ। ਉਸ ਨੇ ਓਲੰਪਿਕ ‘ਚ ਵੀ 6 ਸੋਨ ਤਮਗੇ ਹਾਸਲ ਕੀਤੇ ਹਨ। ਬੋਲਟ ਸ਼ੁੱਕਰਵਾਰ ਨੂੰ ਵੈਨ ਡੇਮ ਮੈਮੋਰੀਅਲ ‘ਚ ਸੈਸ਼ਨ ਦੀ ਆਪਣੀ ਆਖਰੀ ਰੇਸ ‘ਚ ਹਿੱਸਾ ਲਵੇਗਾ। ਬੋਲਟ ਨੇ ਕਿਹਾ ਕਿ ਜੇਕਰ ਮੈਨੂੰ ਮੁਹੰਮਦ ਅਲੀ ਤੇ ਪੇਲੇ ਵਰਗੇ ਮਹਾਨ ਖਿਡਾਰੀਆਂ ‘ਚ ਸ਼ਾਮਲ ਹੋਣਾ ਹੈ ਤਾਂ ਸੰਨਿਆਸ ਲੈਣ ਤੱਕ ਮੈਨੂੰ ਦਬਦਬਾ ਬਣਾਈ ਰੱਖਣਾ ਹੋਵੇਗਾ।

Facebook Comment
Project by : XtremeStudioz