Close
Menu

ਰੁਪਏ ਦਾ ਡਿੱਗਣਾ ਅਤੇ ਮਾੜੇ ਕਰਜ਼ੇ ਚਿੰਤਾ ਦਾ ਵਿਸ਼ਾ: ਜਾਲਾਨ

-- 23 October,2018

ਨਵੀਂ ਦਿੱਲੀ, ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਨੇ ਮੋਦੀ ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਨੂੰ ਮਿਲਿਆ ਜੁਲਿਆ ਦੱਸਦਿਆਂ ਅੱਜ ਕਿਹਾ ਕਿ ਰੁਪਏ ਦਾ ਡਿੱਗਣਾ ਅਤੇ ਡੁੱਬੇ ਕਰਜ਼ਿਆਂ ਦਾ ਵਧਣਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਗੈਰ ਆਰਥਿਕ ਫਰੰਟ ’ਤੇ ਜਾਲਾਨ ਨੇ ਕਿਹਾ ਕਿ ਮੁਲਕ ਹਾਲੇ ਵੀ ਖਰਾਬ ਪ੍ਰਸ਼ਾਸਨਿਕ ਵਿਵਸਥਾ, ਵੱਖ ਵੱਖ ਮੁੱਦਿਆਂ ’ਤੇ ਸੂਬਿਆਂ ਵਿੱਚ ਪ੍ਰਦਰਸ਼ਨ ਅਤੇ ਗੈਰ ਧਰਮਨਿਰਪੇਖ ਐਲਾਨਾਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਆਰਥਿਕ ਫਰੰਟ ’ਤੇ ਕੀਤੀਆਂ ਗਈਆਂ ਕੋਸ਼ਿਸਾਂ ਬਾਰੇ ਸਾਬਕਾ ਗਵਰਨਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੀਐਸਟੀ, ਦੀਵਾਲਾ ਅਤੇ ਲਾਭ ਸਿੱਧਾ ਖਾਤਿਆਂ ਵਿੱਚ ਪਹੁੰਚਾਉਣ ਦੀ ਸਕੀਮ ਆਦਿ ਕਈ ਸੁਧਾਰ ਕੀਤੇ ਗਏ ਹਨ, ਜੋ ਅਰਥਚਾਰੇ ਲਈ ਚੰਗੇ ਹਨ। ਜਾਲਾਨ ਨੇ ਇਸ ਖ਼ਬਰ ਏਜੰਸੀ ਲਾਲ ਗੱਲਬਾਤ ਕਰਦਿਆਂ ਕਿਹਾ ,‘‘ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਆਰਥਿਕ ਵਿਕਾਸ ਦਰ ਸਭ ਤੋਂ ਤੇਜ਼ ਉੱਭਰਦੇ ਬਾਜ਼ਾਰਾਂ ਵਿਚੋਂ ਇਕ ਹੈ ਤੇ ਮਹਿੰਗਾਈ ਘਟੀ ਹੈ। ’’
ਜਾਲਾਨ 2003 ਤੋਂ 2009 ਤਕ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘੱਟ ਸਮਰਥਨ ਮੁੱਲ ਦੇ ਵਿਸ਼ੇ ਵਿੱਚ ਚੌਕਸੀ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਪੇਂਡੁੂ ਅਤੇ ਨੀਮ ਸ਼ਹਿਰੀ ਖੇਤਰਾਂ ਵਿੱਚ ਗਰੀਬ ਲੋਕਾਂ ਲਈ ਅਨਾਜ ਦੀ ਖਪਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਾਲਾਨ ਨੇ ਰੁਪਏ ਦੇ ਲਗਾਤਰ ਡਿੱਗਣ ਸਬੰਧੀ ਕਿਹਾ, ’’ ਮੈਂ ਇਹ ਨਹੀਂ ਕਹਾਂਗਾ ਕਿ ਰੁਪਏ ਦਾ ਲਗਾਤਾਰ ਡਿੱਗਣਾ ਚਿੰਤਾ ਦਾ ਕਾਰਨ ਹੈ ਕਿਉਂਕਿ ਅਸਲ ਵਿੱਚ ਸਾਡੇ ਕੋਲ ਲੋੜੀਂਦੇ ਵਸੀਲੇ ਹਨ ਪਰ ਬੀਤੇ ਕੁਝ ਮਹੀਨਿਆਂ ਤੋਂ ਰੁਪਏ ਦਾ ਡਿੱਗਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਉਨ੍ਹਾਂ ਸੰਕੇਤ ਦਿੱਤਾ ਕਿ ਸਰਕਾਰ ਨੇ ਰੁਪਏ ਨੂੰ ਡਿੱਗਣੋਂ ਰੋਕਣ ਲਈ ਕੁਝ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਡੁੱਬੇ ਕਰਜ਼ੇ ਵੱਡੀ ਸਮੱਸਿਆ ਹਨ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਵੱਲੋਂ ਆਈਬੀਸੀ ਪੇਸ਼ ਕਰਨ ਨਾਲ ਡੁੱਬੇ ਕਰਜ਼ਿਆਂ ਦੀ ਸਮੱਸਿਆ ਹੱਲ ਹੋ ਰਹੀ ਹੈ। ਰਿਜ਼ਰਵ ਬੈਂਕ ਵੱਲੋਂ ਕੀਤੀ ਗਈ ਸੁਧਾਰਾਤਮਕ ਕਾਰਵਾਈ ਵੀ ਮਾੜੇ ਕਰਜ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ। ਏਅਰ ਇੰਡੀਆ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਹਵਾਈ ਕੰਪਨੀ ਦੇ ਨਿਜੀਕਰਨ ਵਿੱਚ ਕੁਝ ਸਮਾਂ ਹੋਰ ਲਗ ਸਕਦਾ ਹੈ। 

Facebook Comment
Project by : XtremeStudioz