Close
Menu

ਰੁਲਦਾ ਸਿੰਘ ਕਤਲ ਕੇਸ ‘ਚੋਂ ਪੰਜ ਬਰੀ

-- 27 February,2015

ਤਾਰਾ ਤੇ ਗੋਲਡੀ ਖ਼ਿਲਾਫ਼ ਸੁਣਵਾਈ ਸ਼ੁਰੂ ਹੋਣੀ ਅਜੇ ਬਾਕੀ

ਪਟਿਆਲਾ, ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਸਬੰਧੀ ਕੇਸ ਵਿੱਚ ਨਾਮਜ਼ਦ ਪੰਜ ਮੁਲਜ਼ਮ ਅੱਜ  ਅਦਾਲਤ ਨੇ ਬਰੀ ਦਿੱਤੇ ਹਨ। ਇਸ ਕੇਸ ਵਿੱਚ ਖਾਲਿਸਤਾਨ ਪੱਖੀ ਕਾਰਕੁਨ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਦੇ ਖ਼ਿਲਾਫ਼ ਅਜੇ ਕੇਸ ਚੱੱਲਣਾ ਬਾਕੀ ਹੈ। ਵਧੀਕ ਸੈਸ਼ਨ ਜੱਜ ਐਨ.ਐਸ ਗਿੱਲ ਦੀ ਅਦਾਲਤ ਵੱਲੋਂ ਬਰੀ ਕੀਤੇ  ਵਿਅਕਤੀਆਂ ਵਿਚੋਂ ਦਰਸ਼ਨ ਸਿੰਘ ਮਕਾਰੋਂਪੁਰ,ਗੁਰਜੰਟ ਸਿੰਘ ਕੁਰਕਸ਼ੇਤਰ,ਜਗਮੋਹਣ ਸਿੰਘ ਬਸੀ ਪਠਾਣਾ, ਅਮਰਜੀਤ ਸਿੰਘ ਮੁਹਾਲੀ ਅਤੇ ਦਲਜੀਤ ਸਿੰਘ ਮੁੰਬਈ ਦੇ ਨਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 28/29 ਜੁਲਾਈ 2009 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਰੁਲਦਾ ਸਿੰਘ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱੱਤਾ ਸੀ ਤੇ ਉਸ ਦੀ 15 ਅਗਸਤ 2009 ਨੂੰ ਮੌਤ ਹੋ ਗਈ ਸੀ। ਥਾਣਾ ਤ੍ਰਿਪੜੀ ਵਿਖੇ ਕੇਸ ਦਰਜ ਕਰਕੇ ਕੀਤੀ ਤਫ਼ਤੀਸ਼ ਵਿੱਚ ਇਹ ਕਤਲ ਇੰਗਲੈਂਡ ਤੋਂ ਆਏ ਦੋ ਸਿੱਖ ਨੌਜਵਾਨਾਂ ਵੱਲੋਂ ਕੀਤਾ ਹੋਇਆ ਪਾਇਆ ਗਿਆ ਸੀ, ਜਿਨ੍ਹਾਂ ਦੀ ਮਦਦ ਕਰਨ ਦੇ ਦੋਸ਼ਾਂ ਵਿਚ ਸ਼ੁਰੂ ਵਿਚ ਚਾਰ ਹੋਰ ਵਿਅਕਤੀ ਵੀ ਗ੍ਰਿਫ਼ਤਾਰ ਕੀਤੇ ਗਏ ਸਨ ਪਰ ਇਨ੍ਹਾਂ ਦੀ ਸ਼ਮੂਲੀਅਤ ਨਾ ਹੋਣ ਦਾ ਤਰਕ ਦਿੰਦਿਆਂ ਪੁਲੀਸ ਨੇ ਚਾਰਾਂ ਨੂੰ ਕੇਸ ਵਿਚੋਂ ਫ਼ਾਰਗ ਕਰ ਦਿੱੱਤਾ ਸੀ। ਫਿਰ ਕੁੱਝ ਮਹੀਨਿਆਂ ਬਾਅਦ ਦਰਸ਼ਨ ਸਿੰਘ ਮਕਾਰੋਂਪੁਰ, ਗੁਰਜੰਟ ਸਿੰਘ ਕੁਰਕਸ਼ੇਤਰ, ਜਗਮੋਹਣ ਸਿੰਘ ਬਸੀ ਪਠਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਦਾ ਕਹਿਣਾ ਸੀ ਕਿ ਕਤਲ ਦੀ ਇਹ ਵਾਰਦਾਤ ਇਨ੍ਹਾਂ ਦੀ ਮਦਦ ਨਾਲ ਹੀ ਨੇਪਰੇ ਚੜ੍ਹੀ ਹੈ।
ਦਲਜੀਤ ਸਿੰਘ ਮੁੰਬਈ ਤੇ ਅਮਰਜੀਤ ਸਿੰਘ ਮੁਹਾਲੀ ਦੀ ਗ੍ਰਿਫਤਾਰੀ 2012 ਵਿੱਚ ਹੋਈ। ਜਿਨ੍ਹਾਂ ‘ਤੇ ਵੀ ਕਤਲ ਦੀ ਇਸ ਵਾਰਦਾਤ ਵਿਚ ਭਾਗੀਦਾਰ ਹੋਣ ਦੇ ਦੋਸ਼ਾਂ ਤਹਿਤ 23 ਜੁਲਾਈ 2012 ਨੂੰ ਸਪਲੀਮੈਂਟਰੀ ਚਲਾਣ ਪੇਸ਼ ਕਰ ਦਿੱਤਾ ਗਿਆ।  ਬਚਾਅ ਪੱੱਖ ਦੇ ਵਕੀਲਾਂ ਵੱਲੋਂ ਪੁਲੀਸ ਦੀ ਕਹਾਣੀ ਨੂੰ ਝੂਠੀ ਦੱਸਣ ਸਮੇਤ ਇਨ੍ਹਾਂ ਦੇ ਬੇਕਸੂਰ ਹੋਣ ਦੀਆਂ ਦਿੱਤੀਆਂ ਕਈ ਹੋਰ ਦਲੀਲਾਂ ਤੇ ਫਿਰ ਪੁਲੀਸ ਵੱਲੋਂ ਮੁਲਜ਼ਮਾਂ ਖਿਲਾਫ  ਠੋਸ ਸਬੂਤ ਨਾ ਜੁਟਾਅ ਸਕਣ ਅਤੇ ਗਵਾਹਾਂ ਦੇ ਆਪਾ ਵਿਰੋਧੀ ਬਿਆਨਾ ਦੇ ਮੱਦੇਨਜ਼ਰ  ਅਦਾਲਤ ਨੇ ਇਨ੍ਹਾਂ ਪੰਜਾਂ ਜਣਿਆਂ ਨੂੰ ਅੱਜ ਬਰੀ ਕਰ ਦਿੱਤਾ।
ਵਧਾਵਾ ਸਿੰਘ ਤੇ ਪੰਮਾਂ ਸਮੇਤ ਚਾਰ ਹੋਰਨਾਂ ਦੀ ਵੀ ਲੋੜ: ਇਸ ਕੇਸ ਵਿਚ ਪੁਲੀਸ ਨੂੰ ਪਾਕਿਸਤਾਨ ‘ਚ  ਰਹਿ ਰਹੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੱਬਰ ਤੇ ਪਰਮਜੀਤ ਸਿੰਘ ਪੰਮਾ ਸਮੇਤ ਜਗਦੇਵ ਸਿੰਘ ਅਤੇ ਹਰਜੋਤ ਸਿੰਘ ਦੀ ਵੀ ਲੋੜ ਹੈ। ਇਨ੍ਹਾਂ ਚਾਰਾਂ ਦੇ ਨਾਂ ਵੀ ਇਸ ਕੇਸ ਵਿਚ ਨਾਮਜ਼ਦ ਹਨ।

ਤਾਰਾ ਤੇ ਗੋਲਡੀ ਖਿਲਾਫ ਸੁਣਵਾਈ ਅਜੇ ਬਾਕੀ

ਬੇਅੰਤ ਸਿੰਘ ਕਤਲ ਕੇਸ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਅਤੇ ਇੱਕ ਹੋਰ ਖਾਲਿਸਤਾਨੀ ਕਾਰਕੁਨ ਰਮਨਦੀਪ ਸਿੰਘ ਗੋਲਡੀ ਵੀ ਇਸੇ ਕੇਸ ਵਿਚ ਨਾਮਜ਼ਦ ਹਨ। ਗੋਲਡੀ ਖਿਲਾਫ ਤਾਂ ਕੁੱਝ ਦਿਨ ਪਹਿਲਾਂ ਹੀ ਚਾਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ ਪਰ ਤਾਰਾ ਦੇ ਖ਼ਿਲਾਫ਼ ਚਾਲਾਨ ਪੇਸ਼ ਕਰਨਾ ਬਾਕੀ ਹੈ। ਇਸ ਕਰਕੇ  ਇਨ੍ਹਾਂ ਦੇ ਖ਼ਿਲਾਫ਼ ਸੁਣਵਾਈ ਅਜੇ ਸ਼ੁਰੂ ਹੋਣੀ ਹੈ।

Facebook Comment
Project by : XtremeStudioz