Close
Menu

ਰੁੱਸੇ ਬਿਲਾਵਲ ਨੂੰ ਮਨਾਉਣ ਜ਼ਰਦਾਰੀ ਲੰਡਨ ਪੁੱਜੇ

-- 24 December,2014

* ਬੇਨਜ਼ੀਰ ਭੁੱਟੋ ਦੇ ਬਰਸੀ ਸਮਾਗਮ ‘ਚ ਪੁੱਤ ਦੀ ਹਾਜ਼ਰੀ ਲਈ ਯਤਨ

ਲਾਹੌਰ, ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਆਪਣੇ ਰੁੱਸੇ ਹੋਏ ਪੁੱਤਰ ਬਿਲਾਵਲ ਨੂੰ ਉਸ ਦੀ ਮਾਂ ਬੇਨਜ਼ੀਰ ਭੁੱਟੋ ਦੀ 7ਵੀਂ ਬਰਸੀ ‘ਤੇ 27 ਦਸੰਬਰ ਨੂੰ ਦੇਸ਼ ਪਰਤਣ ਲਈ ਮਨਾਉਣ ਲਈ ਲੰਡਨ ਪੁੱਜ ਗਏ ਹਨ।
ਲਾਹੌਰ ਵਿੱਚ ਪਾਰਟੀ ਦੇ ਸਥਾਪਨਾ ਦਿਵਸ ਸਮਾਰੋਹ ਜੋ 30 ਨਵੰਬਰ ਨੂੰ ਹੋਣੇ ਸਨ, ਤੋਂ ਹਫਤਾ ਪਹਿਲਾਂ ਬਿਲਾਵਲ ਲੰਡਨ ਚਲਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਪਾਰਟੀ ਮਾਮਲਿਆਂ ਦੇ ਕੰਟਰੋਲ ਨੂੰ ਲੈ ਕੇ ਪਿਤਾ-ਪੁੱਤਰ ‘ਚ ਮਤਭੇਦ ਹੋਏ ਸਨ। ਪਿਛਲੇ 7 ਸਾਲ ਵਿੱਚ ਇਹ ਪਹਿਲੀ ਵਾਰੀ ਹੋਏਗਾ, ਜਦੋਂ ਬਿਲਾਵਲ ਪਾਕਿਸਤਾਨ ਵਿੱਚ ਆਪਣੀ ਮਾਂ ਦੀ ਬਰਸੀ ਸਮਾਗਮ ‘ਚ ਹਾਜ਼ਰ ਨਹੀਂ ਹੋਏਗਾ।
27 ਦਸੰਬਰ 2007 ਨੂੰ ਲਿਅਕਤ ਬਾਗ ਰਾਵਲਪਿੰਡੀ ਰੈਲੀ ਤੋਂ ਪਰਤਦਿਆਂ ਬੇਨਜ਼ੀਰ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ ਸੀ। ਤਹਿਰੀਕ-ਇ-ਤਾਲਿਬਾਨ ਪਾਕਿਸਤਾਨ ਦੇ ਕਮਾਂਡਰ ਬੈਤਉੱਲਾ ਮਹਿਸੂਦ ਨੇ ਉਸ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਬਿਲਾਵਲ ਦੇ ਮਾਂ ਦੀ ਬਰਸੀ ‘ਤੇ ਇੱਥੇ ਨਾ ਹੋਣ ‘ਤੇ ਹੋਣ ਵਾਲੀ ਨਾਮੋਸ਼ੀ ਤੋਂ ਬਚਣ ਲਈ ਜ਼ਰਦਾਰੀ ਨੂੰ ਲੰਡਨ ਭੱਜਣਾ ਪਿਆ ਹੈ। ਗੜੀ ਖੁਦਾ ਬਖ਼ਸ਼ ਵਿੱਚ ਭੁੱਟੋ ਦੀ ਯਾਦ ‘ਚ ਸਮਾਗਮ ਹੋਏਗਾ।
ਸੂਤਰਾਂ ਅਨੁਸਾਰ ਪਾਰਟੀ ਦੇ ਕੰਟਰੋਲ ਨੂੰ ਲੈ ਕੇ ਪਿਤਾ-ਪੁੱਤਰ ‘ਚ ਤਲਖੀ ਪੈਦਾ ਹੋਈ ਸੀ।

Facebook Comment
Project by : XtremeStudioz