Close
Menu

ਰੂਸ ਕਦੇ-ਕਦੇ ਸੀਤਯੁੱਧ ਦੀ ਮਾਨਸਿਕਤਾ ‘ਚ ਚਲਾ ਜਾਂਦਾ: ਓਬਾਮਾ

-- 07 August,2013

obama

ਕੈਲੀਫੋਰਨੀਆ—7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਦੀ ਸੀਤਯੁੱਧ ਵਾਲੀ ਮਾਨਸਿਕਤਾ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਰੂਸ ਤੋਂ ਨਿਰਾਸ਼ ਹੈ।
ਅਮਰੀਕਾ ਦੇ ਇਕ ਐੱਨ. ਬੀ. ਸੀ. ਟੈਲੀਵਿਜ਼ਨ ਚੈਨਲ ਦੇ ਇਕ ਪ੍ਰੋਗਰਾਮ ‘ਦਿ ਟੂਨਾਈਟ ਸ਼ੋਅ’ ‘ਤੇ ਓਬਾਮਾ ਨੇ ਦੇਸ਼ ਦੇ ਖੁਫੀਆ ਨਿਗਰਾਨੀ ਪ੍ਰੋਗਰਾਮ ‘ਪ੍ਰਿਜ਼ਮ’ ਦਾ ਖੁਲਾਸਾ ਕਰਨ ਵਾਲੇ ਸਾਬਕਾ ਸੀ. ਆਈ. ਏ. ਏਜੰਟ ਐਡਵਰਡ ਸਨੋਡੇਨ ਨੂੰ ਰੂਸ ਵੱਲੋਂ ਸ਼ਰਨ ਦਿੱਤੇ ਜਾਣ ਦੇ ਸੰਦਰਭ ਵਿਚ ਕਿਹਾ ਕਿ ਕਦੇ-ਕਦੇ ਰੂਸ ਸੀਤ ਯੁੱਧ ਦੀ ਮਾਨਸਿਕਤਾ ਵਿਚ ਚਲਾ ਜਾਂਦਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਬੀਤ ਚੁੱਕਿਆ ਹੈ ਉਹ ਬੀਤ ਚੁੱਕਿਆ ਹੈ ਅਤੇ ਭਵਿੱਖ ਵਿਚ ਉਹ ਅਜਿਹਾ ਕੋਈ ਕਾਰਨ ਨਹੀਂ ਚਾਹੁੰਦੇ, ਜਿਸ ਕਾਰਨ ਅਮਰੀਕਾ ਅਤੇ ਰੂਸ ਦੇ ਸਹਿਯੋਗ ਵਿਚ ਕਮੀ ਆਵੇ।

Facebook Comment
Project by : XtremeStudioz