Close
Menu

ਰੂਸ ‘ਚ ਲੈਂਡਿੰਗ ਦੌਰਾਨ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 18 ਯਾਤਰੀ ਜ਼ਖਮੀ

-- 01 September,2018

ਮਾਸਕੋ — ਰੂਸ ਦੇ ਦੱਖਣੀ ਸ਼ਹਿਰ ਸੋਚੀ ‘ਚ ਸ਼ਨੀਵਾਰ ਤੜਕਸਾਰ ਹਵਾਈ ਅੱਡੇ ਦੇ ਰਨ ਵੇਅ ‘ਤੇ ਲੈਂਡਿੰਗ ਦੌਰਾਨ ਇਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 18 ਯਾਤਰੀ ਜ਼ਖਮੀ ਹੋ ਗਏ। ਜਹਾਜ਼ ਰਨ ਵੇਅ ‘ਤੇ ਫਿਸਲ ਗਿਆ, ਜਿਸ ਕਾਰਨ ਜਹਾਜ਼ ਵਿਚ ਅੱਗ ਲੱਗ ਗਈ। ਜਹਾਜ਼ ਹਾਦਸੇ ਦੀ ਵਜ੍ਹਾ ਖਰਾਬ ਮੌਸਮ ਅਤੇ ਮੀਂਹ ਦੱਸਿਆ ਜਾ ਰਿਹਾ ਹੈ।

ਹਾਦਸਾ ਤੜਕਸਾਰ 2 ਵਜ ਕੇ 59 ਮਿੰਟ ‘ਤੇ ਵਾਪਰਿਆ, ਜਦੋਂ ਮਾਸਕੋ ਤੋਂ 164 ਯਾਤਰੀਆਂ ਅਤੇ 6 ਕਰੂ ਮੈਂਬਰਾਂ ਸਮੇਤ ਸੋਚੀ ਪਹੁੰਚਿਆ ਰੂਸ ਦਾ ਬੋਇੰਗ 737 ਜਹਾਜ਼ ਰਨ ਵੇਅ ਤੋਂ ਫਿਸਲ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਜਹਾਜ਼ ਲੈਂਡ ਨਹੀਂ ਹੋ ਸਕਿਆ। ਤੀਜੀ ਕੋਸ਼ਿਸ਼ ਕਰਨ ‘ਤੇ ਜਹਾਜ਼ ਫਿਸਲ ਗਿਆ, ਜਿਸ ਕਾਰਨ ਸਮੇਂ ‘ਤੇ ਬਰੇਕ ਨਾ ਲੱਗ ਸਕਣ ਕਾਰਨ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਰਨ ਵੇਅ ‘ਤੇ ਭਾਰੀ ਮੀਂਹ ਪੈ ਰਿਹਾ ਸੀ। ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਜਹਾਜ਼ ‘ਚ ਲੱਗੀ ਅੱਗ ਨੂੰ ਸਿਰਫ 8 ਮਿੰਟਾਂ ਵਿਚ ਹੀ ਬੁਝਾ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ 17 ਮਿੰਟਾਂ ਵਿਚ ਜਹਾਜ਼ ‘ਚੋਂ ਉਤਾਰ ਲਿਆ ਗਿਆ। ਜਾਣਕਾਰੀ ਮੁਤਾਬਕ ਜ਼ਖਮੀ ਹੋਏ ਯਾਤਰੀਆਂ ‘ਚ 3 ਬੱਚੇ ਵੀ ਸ਼ਾਮਲ ਹਨ।

Facebook Comment
Project by : XtremeStudioz