Close
Menu

ਰੂਸ ‘ਚ 6.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ

-- 12 November,2013

ਵਾਸ਼ਿੰਗਟਨ—ਰੂਸ ਦੇ ਪੂਰਬੀ ਤੱਟ ਦੇ ਨੇੜੇ ਮੰਗਲਵਾਰ ਨੂੰ 6.6 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂ. ਐੱਸ. ਜਿਓਲਾਜੀਕਲ ਸਰਵੇ ਅਨੁਸਾਰ ਭੂਚਾਲ ਦਾ ਕੇਂਦਰ ਕਾਮਚਾਤਕਾ ਟਾਪੂ ਤੋਂ ਕਰੀਬ 120 ਕਿਲੋਮੀਟਰ ਦੂਰ ਅਤੇ 47 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਅਮਰੀਕਾ ਦੇ ਪ੍ਰਸ਼ਾਂਤ ਸੁਨਾਮੀ ਕੇਂਦਰ ਨੇ ਕਿਹਾ ਕਿ ਅਮਰੀਕੀ ਪੱਛਮੀ ਤੱਟ ਨੇੜੇ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਭੂਚਾਲ ਦੇ ਕੇਂਦਰ ਤੋਂ 100 ਕਿਲੋਮੀਟਰ ਦੇ ਦਾਇਰੇ ਅੰਦਰ ਸੁਨਾਮੀ ਆ ਸਕਦੀ ਹੈ।

Facebook Comment
Project by : XtremeStudioz