Close
Menu

ਰੂਸ ਤੇ ਪਾਕਿਸਤਾਨ ਵੱਲੋਂ 1.7 ਅਰਬ ਡਾਲਰ ਦਾ ਗੈਸ ਸਪਲਾਈ ਸਮਝੌਤਾ

-- 24 December,2014

ਇਸਲਾਮਾਬਾਦ, ਪਾਕਿਸਤਾਨ ਅਤੇ ਰੂਸ ਨੇ ਪਹਿਲੀ ਵਾਰ 1.7 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ ਜਿਸ ਤਹਿਤ ਕਰਾਚੀ ਤੋਂ ਲਾਹੌਰ ਤੱਕ ਗੈਸ ਪਾਈਪ ਲਾਈਨ ਵਿਛਾਈ ਜਾਵੇਗੀ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਸੁਧਾਰ ਆਉਣ ਦੀ ਆਸ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਪਾਈਪ ਲਾਈਨ ਰਾਹੀਂ ਅਗਲੇ ਸਾਲ ਮਾਰਚ ਤੋਂ ਪਹਿਲਾਂ ਤੱਕ ਸਪਲਾਈ ਸ਼ੁਰੂ ਹੋਣ ਦੀ ਉਮੀਦ ਹੈ। ਇਹ ਰਾਹੀਂ ਕਰਾਚੀ ਤੋਂ ਪੰਜਾਬ ਸੂਬੇ ਲਈ ਐਲਐਨਜੀ (ਤਰਲ ਕੁਦਰਤੀ ਗੈਸ) ਸਪਲਾਈ ਕੀਤੀ ਜਾਵੇਗੀ। ਇਹ ਸਮਝੌਤਾ ਪਿਛਲੇ ਮਹੀਨੇ ਸਰਗੇਈ ਸ਼ੋਇਗੂ ਦੇ ਦੌਰੇ ਸਮੇਂ ਕੀਤਾ ਗਿਆ ਸੀ। ਪਿਛਲੇ 40 ਸਾਲਾਂ ਦੌਰਾਨ ਉਹ ਪਾਕਿਸਤਾਨ ਦੇ ਦੌਰੇ ‘ਤੇ ਆਉਣ ਵਾਲੇ ਪਹਿਲੇ ਰੂਸੀ ਰੱਖਿਆ ਮੰਤਰੀ ਸਨ। ਇਸ ਤੋਂ ਪਿਛਲੀ ਵਾਰ ਸੋਵੀਅਤ ਸੰਘ ਦੇ ਰੱਖਿਆ ਮੰਤਰੀ ਆਂਦਰੇ ਗ੍ਰੈਚਕੋ ਪਾਕਿਸਤਾਨ ਦੇ ਦੌਰੇ ‘ਤੇ ਆਏ ਸਨ। ਸ੍ਰੀ ਸ਼ੋਇਗੂ ਦੀ ਫੇਰੀ ਦੌਰਾਨ ਇਸਲਾਮਾਬਾਦ ਅਤੇ ਮਾਸਕੋ ਨੇ ਰੱਖਿਆ ਅਤੇ ਫੌਜੀ ਸਹਿਯੋਗ ਬਾਰੇ ਸਮਝੌਤਾ ਵੀ ਸਹੀਬੰਦ ਕੀਤਾ ਸੀ। ਪਹਿਲਾਂ ਇਸੇ ਸਾਲ ਰੂਸ ਨੇ ਪਾਕਿਸਤਾਨ ਨੂੰ ਹਥਿਆਰ ਵੇਚਣ ‘ਤੇ ਲਾਈ ਰੋਕ ਹਟਾ ਦਿੱਤੀ ਸੀ।

Facebook Comment
Project by : XtremeStudioz