Close
Menu

ਰੂਸ ਦੀ ਸ਼ਾਰਾਪੋਵਾ ਸੈਮੀ ਫਾਈਨਲ ’ਚ

-- 05 January,2018

ਸ਼ੇਨਜ਼ੇਨ, 5 ਜਨਵਰੀ 
ਰੂਸ ਦੀ ਸਾਬਕਾ ਨੰਬਰ ਇੱਕ ਖਿਡਾਰਨ ਮਾਰੀਆ ਸ਼ਾਰਾਪੋਵਾ ਕਜ਼ਾਕਸਤਾਨ ਦੀ ਜਰੀਨਾ ਦਿਆਸ ਨੂੰ 6-3, 6-3 ਨਾਲ ਹਰਾ ਕੇ ਆਸਾਨ ਜਿੱਤ ਨਾਲ ਅੱਜ ਇੱਥੇ ਸ਼ੇਨਜ਼ੇਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਪੁੱਜ ਗਈ ਹੈ। ਸ਼ਾਰਾਪੋਵਾ ਪਿਛਲੇ ਸਾਲ ਡੋਪਿੰਗ ਕਾਰਨ ਲੱਗੀ ਪਾਬੰਦੀ ਤੋਂ ਬਾਅਦ ਆਲਮੀ ਦਰਜਾਬੰਦੀ ਵਿੱਚ 59ਵੇਂ ਸਥਾਨ ਤਕ ਪੁੱਜਣ ਵਿੱਚ ਸਫਲ ਰਹੀ ਹੈੈ। ਉਹ ਸੈਮੀ ਫਾਈਨਲ ਵਿੱਚ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਲਿਸਕੋਵਾ ਅਤੇ ਕੈਟਰੀਨਾ ਸਨੀਆਕੋਵਾ ਵਿੱਚ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਖੇਡੇਗੀ। ਤੀਹ ਸਾਲ ਦੀ ਸ਼ਾਰਾਪੋਵਾ ਨੂੰ ਟੂਰਨਾਮੈਂਟ ਵਿੱਚ ਦਰਜਾਬੰਦੀ ਨਹੀ ਮਿਲੀ ਸੀ।   

Facebook Comment
Project by : XtremeStudioz