Close
Menu

ਰੂਸ ਨਹੀਂ ਜਾ ਸਕਦੀ ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ

-- 14 January,2017

ਟੋਰਾਂਟੋ— ਕੈਨੇਡਾ ਦੇ ਮੰਤਰੀ ਮੰਡਲ ਵਿਚ ਫੇਰਬਦਲ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕ੍ਰਿਸਟੀਆ ਫਰੀਲੈਂਡ ਨੂੰ ਦੇਸ਼ ਦੀ ਵਿਦੇਸ਼ ਮੰਤਰੀ ਬਣਾਇਆ ਹੈ। ਉਹ ਯੂਕਰੇਨ ਮੂਲ ਦੀ ਕੈਨੇਡੀਅਨ ਹੈ ਅਤੇ ਉਸ ਨੇ ਲੰਬਾ ਸਮਾਂ ਰੂਸ ਵਿਚ ਪੜ੍ਹਾਈ ਕੀਤੀ। ਇਸ ਦੇ ਬਾਵਜੂਦ ਉਹ ਰੂਸ ਨਹੀਂ ਜਾ ਸਕਦੀ। ਦੱਸਣਯੋਗ ਹੈ ਕਿ 2014 ਵਿਚ ਕਰੀਮੀਆ ਖਿੱਤੇ ਉੱਪਰ ਕਬਜ਼ੇ ਤੋਂ ਬਾਅਦ ਰੂਸ ਅਤੇ ਕੈਨੇਡਾ ਦੇ ਸੰਬੰਧਾਂ ਵਿਚ ਤਰੇੜ ਆ ਗਈ ਸੀ। ਇਸ ਦੌਰਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਚੋਣਵੇਂ ਨਾਗਰਿਕਾਂ ਅਤੇ ਕੂਟਨੀਤਕਾਂ ਉੱਪਰ ਇਕ-ਦੂਜੇ ਦੇ ਦੇਸ਼ ਵਿਚ ਆਉਣ-ਜਾਣ ‘ਤੇ ਪਾਬੰਦੀ ਲਗਾ ਦਿੱਤੀ। ਰੂਸ ਨੇ ਆਪਣੇ ਸਰਕਾਰੀ ਐਲਾਨ ਵਿਚ ਫਰੀਲੈਂਡ ਅਤੇ ਕੁਝ ਹੋਰ ਯੂਕਰੇਨ ਮੂਲ ਦੇ ਕੈਨੇਡੀਅਨ ਨਾਗਰਿਕਾਂ ਦੇ ਰੂਸ ਆਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। 2015 ਵਿਚ ਲਿਬਰਲ ਪਾਰਟੀ ਦੀ ਜਿੱਤ ਮਗਰੋਂ ਫਰੀਲੈਂਡ ਅੰਤਰਰਾਸ਼ਟਰੀ ਵਪਾਰ ਮੰਤਰੀ ਬਣਾਈ ਗਈ ਪਰ ਉਸ ਤੋਂ ਰੂਸ ਜਾਣ ਦੀ ਰੋਕ ਨਹੀਂ ਹਟਾਈ ਗਈ। 11 ਜਨਵਰੀ, 2017 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਕੁਝ ਫੇਰਬਦਲ ਕੀਤੇ ਅਤੇ ਇਨ੍ਹਾਂ ਮੁਤਾਬਕ ਫਰੀਲੈਂਡ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਫਿਲਹਾਲ ਫਰੀਲੈਂਡ ਦੇ ਰੂਸ ਜਾਣ ‘ਤੇ ਲੱਗੀ ਪਾਬੰਦੀ ਕਾਇਮ ਹੈ ਅਤੇ ਇਸ ਬਾਰੇ ਚਰਚਾ ਜਾਰੀ ਹੈ।

Facebook Comment
Project by : XtremeStudioz