Close
Menu

ਰੂਸ ਨਾਲ ਗੱਲਬਾਤ ‘ਚ ਅਮਰੀਕੀ ਦਿਲਚਸਪੀ ਤੋਂ ਖੁਸ਼ : ਪੁਤਿਨ

-- 13 September,2013

Vladimir_Putin_150412_albom_3ਮਾਸਕੋ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਰੂਸ ਦੇ ਰਾਸ਼ਟਰਪਤੀ ਵਲਦਿਮੀਰ ਪੁਤਿਨ ਨੇ ਸੀਰੀਆ ਦੇ ਮਾਮਲੇ ‘ਚ ਉਨ੍ਹਾਂ ਦੇ ਦੇਸ਼ ਨਾਲ ਗੱਲਬਾਤ ਦੀਰੂਸ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਦਿਲਚਸਪੀ ਦਾ ਸਵਾਗਤ ਕੀਤਾ ਪਰ ਨਾਲ ਹੀ ਚਿਤਾਵਨੀ ਦਿੱਤੀ ਕਿ ਦਮਿਸ਼ਕ ‘ਤੇ ਉਸਦੇ ਸੰਭਾਵਿਤ ਹਮਲੇ ਨਾਲ ਕੌਮਾਂਤਰੀ ਅੱਤਵਾਦ ਦਾ ਨਵਾਂ ਦੌਰ ਸ਼ੁਰੂ ਹੋ ਸਕਦੈ। ਪੁਤਿਨ  ਨੇ ਕਿਹਾ ਕਿ ਕੈਥੋਲਿਕ ਈਸਾਈਆਂ ਦੇ ਧਰਮ ਗੁਰੂ ਪੌਪ ਫਰਾਂਸੀਸ ਸਮੇਤ ਹੋਰ ਧਾਰਮਿਕ ਨੇਤਾਵਾਂ ਅਤੇ ਵੱਖ-ਵੱਖ ਦੇਸ਼ਾਂ ਦੇ ਸਖਤ ਵਿਰੋਧ ਦੇ ਬਾਵਜੂਦ ਜੇਕਰ ਅਮਰੀਕਾ ਸੀਰੀਆ ‘ਤੇ ਹਮਲਾ ਕਰਦਾ ਹੈ ਤਾਂ ਹੋਰ ਜ਼ਿਆਦਾ ਬੇਕਸੂਰ ਲੋਕਾਂ ਦੀ ਜਾਨ ਜਾਵੇਗੀ। ਫਿਰ ਲੜਾਈ ਸੀਰੀਆ ਦੀ ਹੱਦਾਂ ਤੱਕ ਸੀਮਿਤ ਨਾ ਰਹਿ ਕੇ ਬਾਹਰ ਵੀ ਫੈਲ ਜਾਵੇਗੀ। ਪੁਤਿਨ ਨੇ ਨਿਊਯਾਰਕ ਟਾਈੰਮਜ਼ ‘ਚ ਲਿਖੇ ਆਪਣੇ ਲੇਖ ‘ਚ ਇਸ ਮਾਮਲੇ ‘ਚ ਅਮਰੀਕਾ ਨੂੰ ਚੌਕੰਨਾ ਕੀਤਾ ਹੈ। ਉਨ੍ਹÎਾਂ ਨੇ ਕਿਹਾ ਕਿ ਇਸ ਨਾਲ ਹਿੰਸਾ ਵਧੇਗੀ ਅਤੇ ਉੱਤਰ ੀ ਇਜ਼ਰਾਈਲ ਫਿਲੀਸਤੀਨ ਵਿਵਾਦ ਨੂੰ ਹੱਲ ਕਰਨ ਦੇ ਕੌਮਾਂਤਰੀ ਯਤਨ ਨੂੰ ਨੁਕਸਾਨ ਪਹੁੰਚੇਗਾ। ਇਸ ਨਾਲ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ‘ਚ  ਅਸਥਿਰਤਾ ਆਵੇਗੀ ਅਤੇ ਕੌਮਾਂਤਰੀ ਕਾਨੂੰਨ ਵਿਵਸਥਾ ਦਾ ਸੰਤੁਲਨ ਵਿਗੜੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੀਰੀਆ ‘ਚ ਕੋਈ ਲੋਕਤੰਤਰ ਲਈ ਲੜਾਈ ਨਹੀਂ ਹੈ ਸਗੋਂ ਸਰਕਾਰ ਅਤੇ ਵਿਰੋਧੀ ਪੱਖ ਦਰਮਿਆਨ ਹਥਿਆਰਬੰਦ ਸੰਘਰਸ਼ ਹੈ। ਉੱਥੇ ਲੋਕਤੰਤਰ ਦੇ ਸਮਰਥਨ ਘੱਟ ਹੀ ਲੋਕ ਹਨ।

Facebook Comment
Project by : XtremeStudioz