Close
Menu

ਰੂਸ ਨੇ ਜਪਾਨ ਨੂੰ ਯਾਤਰਾ ਪਾਬੰਦੀ ਦੀ ਦਿੱਤੀ ਚਿਤਾਵਨੀ

-- 26 September,2013

ਮਾਸਕੋ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੂਸ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਜਪਾਨੀ ਅਧਿਕਾਰੀਆਂ ਨੇ ਟਾਪੂਆਂ ਦੇ ਅਧਿਕਾਰ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਰੱਖੀ ਤਾਂ ਰੂਸ ਵਿਵਾਦਗ੍ਰਸਤ ਕੁਰੀਲੇ ਟਾਪੂ ਸਮੂਹ ‘ਤੇ ਉਨ੍ਹਾਂ ਦੀ ਬਿਨਾ ਵੀਜ਼ਾ ਦੇ ਯਾਤਰਾ ‘ਤੇ ਰੋਕ ਲਗਾ ਦੇਵੇਗਾ। ਹੋਕਾਇਦੇ ਦੇ ਉੱਤਰ ‘ਚ ਸਥਿਤ ਟਾਪੂ ਸਮੂਹਾਂ ‘ਤੇ ਜਿਨ੍ਹਾਂ ਨੂੰ ਰੂਸ ‘ਚ ਕੁਰੀਲੇ ਟਾਪੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੋਹਾਂ ਦੇਸ਼ਾਂ ਦਰਮਿਆਨ ਸਦੀਆਂ ਪੁਰਾਣਾ ਵਿਵਾਦ ਹੈ। ਜਪਾਨ ਇਸ ਨੂੰ ਆਪਣਾ ਉੱਤਰੀ ਖੇਤਰ ਦੱਸਦਾ ਹੈ। ਰੂਸ ਨੇ ਕਿਹਾ ਕਿ ਜੇਕਰ ਜਪਾਨੀ ਰਾਜਨੀਤਿਕ ਨੇਤਾ ਇਨ੍ਹਾਂ ਟਾਪੂਆਂ ਦੀ ਯਾਤਰਾ ਤੋਂ ਬਾਅਦ ਬਿਆਨ ਦੇਣ ਤੋਂ ਕਤਰਾਉਂਦੇ ਤਾਂ ਰੂਸ ਇਨ੍ਹਾਂ ਦੀ ਯਾਤਰਾ ਨੂੰ ਸੀਮਿਤ ਕਰਨ ਦਾ ਅਧਿਕਾਰ ਰੱਖਦਾ ਹੈ ਅਤੇ ਉਹ ਇਸਦਾ ਵਰਤੋਂ ਕਰ ਸਕਦਾ ਹੈ।

Facebook Comment
Project by : XtremeStudioz