Close
Menu

ਰੂਸ ਨੇ ਵਿਸ਼ਵ ਕੱਪ 2018 ਦੀ ਮੇਜ਼ਬਾਨੀ ਈਮਾਨਦਾਰੀ ਨਾਲ ਹਾਸਲ ਕੀਤੀ : ਪੁਤਿਨ

-- 21 June,2015

ਸੇਂਟ ਪੀਟਰਸਬਰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਨੇ 2018 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਈਮਾਨਦਾਰੀ ਨਾਲ ਹਾਸਲ ਕੀਤੀ ਹੈ ਅਤੇ ਇਸ ਫੈਸਲੇ ‘ਤੇ ਸਵਾਲ ਨਹੀਂ ਉਠਾਇਆ ਜਾਣਾ ਚਾਹੀਦਾ। ਭ੍ਰਿਸ਼ਟਾਚਾਰ ਕਾਂਡ ਵਿਚਕਾਰ ਸਵਿਟਜ਼ਰਲੈਂਡ ਦੇ ਨਿਆਇਕ ਅਧਿਕਾਰੀ 2018 ਤੇ 2022 ਵਿਸ਼ਵ ਕੱਪ ਦੀ ਮੇਜ਼ਬਾਨੀ ਕ੍ਰਮਵਾਰ ਰੂਸ ਅਤੇ ਕਤਰ ਨੂੰ ਦਿੱਤੇ ਜਾਣ ਦੀ ਜਾਂਚ ਕਰ ਰਹੇ ਹਨ। ਇਸ ਤੋਂ ਇਲਾਵਾ 2010 ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਦਿੱਤੇ ਜਾਣ ‘ਤੇ ਵੀ ਸਵਾਲ ਉੱਠੇ ਹਨ। ਪੁਤਿਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਟੂਰਨਾਮੈਂਟ ਲਈ ਈਮਾਨਦਾਰੀ ਨਾਲ ਚੁਣੌਤੀ ਪੇਸ਼ ਕੀਤੀ ਤੇ ਮੇਜ਼ਬਾਨੀ ਹਾਸਲ ਕਰ ਲਈ। ਸਾਨੂੰ ਨਹੀਂ ਲੱਗਦਾ ਕਿ ਫੈਸਲੇ ‘ਤੇ ਸਵਾਲ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਿਆਰ ਹਾਂ ਅਤੇ ਇਸ ‘ਤੇ ਫੀਫਾ ਨੂੰ ਵੀ ਵਿਸ਼ਵਾਸ ਹੈ।” ਪੁਤਿਨ ਨੇ ਕਿਹਾ, ”ਫੁੱਟਬਾਲ ਦੀ ਵਿਸ਼ਵ ਸੰਸਥਾ ‘ਚ ਭ੍ਰਿਸ਼ਟਾਚਾਰ ਦੀ ਜਾਂਚ ਦਾ ਰੂਸ ਨੇ ਸਮਰਥਨ ਕੀਤਾ ਹੈ ਪਰ ਨਾਲ ਹੀ ਕਿਹਾ ਕਿ ਇਹ ਫੈਸਲਾ ਅਦਾਲਤ ਨੇ ਕਰਨਾ ਹੈ ਕਿ ਉਹ ਦੋਸ਼ੀ ਹੈ ਜਾਂ ਨਹੀਂ।”

Facebook Comment
Project by : XtremeStudioz